ਜੇ ਸੜਕ ਹਾਦਸਾ ਪੀੜਤਾਂ ਦੀ ਕਰੋਗੇ ਮਦਦ ਤਾਂ ਤੁਹਾਡਾ ਹੋਵੇਗਾ ਸਨਮਾਨ !

by vikramsehajpal

ਜਲੰਧਰ (ਸਾਹਿਬ) - ਪੰਜਾਬ 'ਚ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਹੁਣ ਸਨਮਾਨਤ ਕੀਤੇ ਜਾਣਗੇ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਪੁਲਸ ਹੁਣ ਨਹੀਂ ਰੋਕੇਗੀ। ਦੱਸਣਯੋਗ ਹੈ ਕਿ ਜੇਕਰ ਕੋਈ ਰਸਤੇ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਤੱਕ ਪਹੁੰਚਾਏਗਾ ਤਾਂ ਪੁਲਸ ਉਸ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਵੇਗੀ ਸਗੋਂ ਮਦਦ ਕਰਨ ਦੇ ਲਈ 2 ਹਜ਼ਾਰ ਰੁਪਏ ਦੀ ਬਕਾਇਕਾ ਰਾਸ਼ੀ ਮਦਦਗਾਰ ਨੂੰ ਦਿੱਤੀ ਜਾਵੇਗੀ।

ਇਸ ਸਬੰਧੀ ਪੁਲਸ ਵਿਭਾਗ ਵੱਲੋਂ ਬਕਾਇਕਾ ਆਦੇਸ਼ ਜਾਰੀ ਕੀਤੇ ਗਏ ਹਨ। ਮਦਦਗਾਰਾਂ ਨੂੰ ਫਰਿਸ਼ਤਾ ਸਕੀਮ ਤਹਿਤ ਸਨਮਾਨਤ ਕੀਤਾ ਜਾਵੇਗਾ। ਮਦਦਗਾਰਾਂ ਨੂੰ 2 ਹਜ਼ਾਰ ਰੁਪਏ ਬਤੌਰ ਰਾਸ਼ੀ ਵਜੋਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜੀਵਨ ਰੱਖਿਅਕ ਪ੍ਰਸ਼ੰਸਾ ਪੱਤਰ ਵੀ ਸੌਂਪਿਆ ਜਾਵੇਗਾ।