ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੂੰਹ ਜਾਂ ਸਾਹ ਦੀ ਬਦਬੂ ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਅਜਿਹਾ ਆਮ ਤੌਰ 'ਤੇ ਦੰਦਾਂ ਜਾਂ ਮਸੂੜਿਆਂ ਵਿੱਚ ਬੈਕਟੀਰੀਆ ਦੇ ਵਧਣ ਕਾਰਨ ਹੁੰਦਾ ਹੈ। ਤੁਸੀਂ ਕੁਦਰਤੀ ਤਰੀਕੇ ਨਾਲ ਵੀ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਰਾਹਤ ਪਾਉਣ ਲਈ ਅਪਨਾਉ ਆ ਤਰੀਕੇ ………
ਲੌਂਗ - ਲੌਂਗ ਸਾਹ ਦੀ ਬਦਬੂ ਅਤੇ ਮਸੂੜਿਆਂ ਦੀ ਸਮੱਸਿਆ ਨੂੰ ਠੀਕ ਕਰਨ ਵਿੱਚ ਬਹੁਤ ਫਾਇਦੇਮੰਦ ਹੈ। ਲੌਂਗ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੂੰਹ ਵਿੱਚ ਬੈਕਟੀਰੀਆ ਦੀ ਗਿਣਤੀ ਨੂੰ ਘੱਟ ਕਰਦੇ ਹਨ ਅਤੇ ਦੰਦਾਂ ਦੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ। ਅਜਿਹੇ 'ਚ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਹ 'ਚ ਬਦਬੂ ਆ ਰਹੀ ਹੈ ਤਾਂ ਲੌਂਗ ਚਬਾਓ।
ਪਾਣੀ - ਜਿੰਨਾਂ ਜ਼ਿਆਦਾ ਤੁਸੀਂ ਪਾਣੀ ਪੀਓਗੇ, ਓਨੀ ਹੀ ਆਸਾਨੀ ਨਾਲ ਸਰੀਰ ਵਿੱਚੋਂ ਬੈਕਟੀਰੀਆ ਬਾਹਰ ਨਿਕਲਣਗੇ। ਜੇਕਰ ਤੁਸੀਂ ਕੁਝ ਮਿੰਟਾਂ ਬਾਅਦ ਪਾਣੀ ਨਾਲ ਕੁਰਲੀ ਕਰਦੇ ਹੋ, ਤਾਂ ਮੂੰਹ ਵਿੱਚ ਬੈਕਟੀਰੀਆ ਵੀ ਨਹੀਂ ਵਧਦਾ।
ਨਮਕ - ਨਮਕ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਸਾਹ ਦੀ ਬਦਬੂ ਨੂੰ ਘੱਟ ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਨਮਕ ਵਾਲੇ ਪਾਣੀ ਨਾਲ ਗਾਰਗਲ ਕਰੋ ਅਤੇ ਕੋਸੇ ਪਾਣੀ ਦੀ ਵਰਤੋਂ ਕਰੋ ਤਾਂ ਬਿਹਤਰ ਹੋਵੇਗਾ। ਇਸ ਤਰ੍ਹਾਂ, ਤੁਸੀਂ ਬਿਨਾਂ ਕਿਸੇ ਕੈਮੀਕਲ ਦੇ ਮਾਊਥ ਫਰੈਸ਼ਨਰ ਦੇ ਵੀ ਮੂੰਹ ਤੋਂ ਆਉਣ ਵਾਲੀ ਬਦਬੂ ਨੂੰ ਰੋਕ ਸਕਦੇ ਹੋ।