ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂਦਰੀ ਦੇ ਪਿੰਡ ਸਖੁਆ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਪਤਨੀ ਨੇ ਰੋਟੀ ਨਹੀਂ ਬਣਾਈ ਤਾਂ ਗੁੱਸੇ 'ਚ ਆ ਕੇ ਪਤਨੀ ਨੇ ਬਲੇਡ ਨਾਲ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਮਹਿਲਾ ਦੀ ਪਛਾਣ ਇਤਵਾਰੀ ਦੇ ਰੂਪ ਵਿੱਚ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਹੈ । ਉੱਥੇ ਹੀ ਪੁਲਿਸ ਨੇ ਦੋਸ਼ੀ ਪਤੀ ਰਮੇਸ਼ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ । ਜਾਣਕਾਰੀ ਅਨੁਸਾਰ ਦੋਸ਼ੀ ਪਤੀ ਰਮੇਸ਼ ਪਾਣੀ ਦੀ ਖਾਣ ਦਾ ਕੰਮ ਕਰਦਾ ਹੈ।
ਬੀਤੀ ਦਿਨੀਂ ਉਹ ਸ਼ਰਾਬੀ ਹਾਲਤ 'ਚ ਰੋਟੀ ਖਾਣ ਲਈ ਘਰ ਪਹੁੰਚਿਆ,ਉੱਥੇ ਰੋਟੀ ਨਾ ਬਣੀ ਦੇਖ ਗੁੱਸੇ 'ਚ ਆ ਪਤੀ ਨੇ ਪਤਨੀ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਗੁੱਸੇ ਵਿੱਚ ਰਮੇਸ਼ ਦੇ ਸਹੁਰੇ ਨੇ ਪਿੰਡ ਦੀ ਦੁਕਾਨ ਤੋਂ 4 ਬਲੇਡ ਖਰੀਦ ਲਏ ਤੇ ਘਰ ਆ ਕੇ ਪਤਨੀ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ । ਇਸ ਦੇ ਨਾਲ ਉਸ ਨੇ ਪਤਨੀ ਦੇ ਗੁਪਤ ਅੰਗ ਨੂੰ ਵੀ ਬਲੇਡ ਨਾਲ ਕੱਟ ਦਿੱਤਾ । ਜਿਸ ਕਾਰਨ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ । ਫਿਲਹਾਲ ਪੁਲਿਸ ਵਲੋਂ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।