ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਇਸ ਵਾਰ ਪੰਜਾਬ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਦਿੱਲੀ ਸੁਪਰੀਮੋ ਕੇਜਰੀਵਾਲ ਪੰਜਾਬ ਦੇ ਦੌਰੇ ਉਤੇ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦੂਜੇ ਦਿਨ ਦੀ ਫੇਰੀ ਦੌਰਾਨ ਉਨ੍ਹਾਂ ਜਲੰਧਰ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਮੌਕਾ ਦਿਓ, ਜੇ ਕੰਮ ਨਾ ਕੀਤਾ ਤਾਂ ਅਗਲੀ ਵਾਰ ਪੰਜਾਬ ਵਿੱਚ ਵੋਟ ਮੰਗਣ ਨਹੀਂ ਆਵਾਂਗਾ।
ਦੂਜੇ ਪਾਸੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਬਾਣੀਆਂ ਨੇ ਪਹਿਲਾਂ ਮੈਨੂੰ ਵੋਟ ਨਹੀਂ ਸੀ ਦਿੱਤੀ, ਹੁਣ ਦੇਣ ਲੱਗ ਪਏ ਹਨ ਕਿਉਂਕਿ ਮੈਂ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਬਾਣੀਆਂ ਨੂੰ ਪਹਿਲਾਂ ਦਿੱਲੀ ਵਿੱਚ ਭਾਜਪਾ ਦਾ ਵੋਟ ਬੈਂਕ ਮੰਨਿਆ ਜਾਂਦਾ ਸੀ। ਮੈਂ ਖੁਦ ਬਾਣੀਆ ਹਾਂ ਪਰ ਦਿੱਲੀ ਦੇ ਬਾਣੀਆ ਨੇ ਮੈਨੂੰ ਕਦੇ ਵੋਟ ਨਹੀਂ ਪਾਈ। ਹੁਣ ਦੇ ਰਿਹਾ ਹੈ। ਕਿਉਂਕਿ ਪੰਜ ਸਾਲਾਂ ਵਿੱਚ ਅਸੀਂ ਸਾਰਿਆਂ ਦਾ ਦਿਲ ਜਿੱਤ ਲਿਆ ਹੈ, ਅਸੀਂ ਕਦੇ ਉਨ੍ਹਾਂ ਨੂੰ ਡਰਾਇਆ ਨਹੀਂ ਹੈ। ਜੇ ਮੈਂ ਲੋਕਾਂ ਨੂੰ ਡਰਾਉਂਦਾ, ਪਰਚੇ ਕਰਦਾ, ਤਾਂ ਮੈਂ ਇੱਥੇ ਇਹ ਕਹਿਣ ਦੀ ਹਿੰਮਤ ਨਾ ਕਰਦਾ। ਮੈਂ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਸਕਦਾ ਕਿ ਦਿੱਲੀ ਵਿੱਚ ਕਾਲ ਕਰੋ ਅਤੇ ਪੁੱਛੋ।
ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੇ ਹਿੱਸੇ ਵਜੋਂ ਜਲੰਧਰ ਵਿੱਚ ਕਿਹਾ ਕਿ ਧਰਮ ਪੂਰੀ ਤਰ੍ਹਾਂ ਨਿੱਜੀ ਮਾਮਲਾ ਹੈ। ਹਰ ਕਿਸੇ ਨੂੰ ਆਪਣੇ ਵਿਸ਼ਵਾਸ ਅਨੁਸਾਰ ਪੂਜਾ ਕਰਨ ਦਾ ਅਧਿਕਾਰ ਹੈ। ਧਰਮ ਪਰਿਵਰਤਨ ਵਿਰੁੱਧ ਕਾਨੂੰਨ ਜ਼ਰੂਰ ਹੋਣਾ ਚਾਹੀਦਾ ਹੈ ਪਰ ਇਸ ਦੀ ਵਰਤੋਂ ਕਿਸੇ ਨੂੰ ਗਲਤ ਤਰੀਕੇ ਨਾਲ ਧਮਕਾਉਣ ਲਈ ਨਹੀਂ ਹੋਣੀ ਚਾਹੀਦੀ। ਧਰਮ ਪਰਿਵਰਤਨ ਦੀ ਆੜ ਵਿੱਚ ਕਿਸੇ ਨੂੰ ਡਰਾਉਣਾ ਗਲਤ ਹੈ।