by mediateam
ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਈਰਾਨ ਅਮਰੀਕਾ ਦੇ ਨਾਲ ਜੰਗ ਲੜਦਾ ਹੈ ਤਾਂ ਅਧਿਕਾਰਿਤ ਤੌਰ 'ਤੇ ਉਸ ਦਾ ਅੰਤ ਹੋ ਜਾਵੇਗਾ। ਡੋਨਾਲਡ ਟਰੰਪ ਨੇ ਆਪਣੇ ਟਵੀਟ 'ਚ ਈਰਾਨ ਨੂੰ ਧਮਕੀ ਦਿੰਦੇ ਹੋਏ ਲਿਖਿਆ ਕਿ ਜੇਕਰ ਈਰਾਨ ਲੜਨਾ ਹੀ ਚਾਹੁੰਦਾ ਹੈ ਤਾਂ ਇਹ ਉਸ ਦਾ ਅਧਿਕਾਰਿਤ ਤੌਰ 'ਤੇ ਅੰਤ ਹੋਵੇਗਾ।
ਅਮਰੀਕਾ ਨੂੰ ਦੁਬਾਰਾ ਧਮਕੀ ਨਾ ਦੇਣਾ। ਵਾਸ਼ਿੰਗਟਨ 'ਚ ਇਕ ਖੂਫੀਆ ਰਿਪੋਰਟ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸੰਭਾਵਿਤ ਫੌਜੀ ਟਕਰਾਅ ਨੂੰ ਲੈ ਕੇ ਬਹਿਸ ਛਿੜਨ 'ਤੇ ਟਰੰਪ ਦੇ ਇਸ ਟਵੀਟ ਨੇ ਅਮਰੀਕਾ 'ਚ ਇਸ ਡਰ ਨੂੰ ਹੋਰ ਹਵਾ ਦੇ ਦਿੱਤੀ ਹੈ ਕਿ ਦੋਵੇਂ ਦੇਸ਼ ਇਕ-ਦੂਜੇ ਨਾਲ ਜੰਗ ਲੜ ਸਕਦੇ ਹਨ। ਅਮਰੀਕੀ ਖੁਫੀਆ ਰਿਪੋਰਟ ਮੁਤਾਬਕ ਈਰਾਨ ਅਮਰੀਕਾ ਦੇ ਮਹੱਤਵਪੂਰਨ ਸੰਸਥਾਨਾਂ ਤੇ ਜਾਇਦਾਦ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰ ਸਕਦਾ ਹੈ।