by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : RBI ਵਲੋਂ ਬੀਤੀ ਦਿਨੀਂ ਵੱਡਾ ਫੈਸਲਾ ਲਿਆ ਗਿਆ । ਦੱਸ ਦਈਏ ਕਿ ਕੇਂਦਰੀ ਬੈਂਕ ਨੇ 2 ਹਾਜ਼ਰ ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬਾਕੀ ਬੈਂਕਾਂ ਨੂੰ 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਜਾਰੀ ਕਰਨਾ ਬੰਦ ਕਰਨ ਦੇ ਹੁਕਮ ਦਿੱਤੇ ਹਨ ।ਜੇਕਰ ਤੁਹਾਡੇ ਕੋਲ 2ਹਜ਼ਾਰ ਰੁਪਏ ਦਾ ਨੋਟ ਹੈ ਤਾਂ ਉਸ ਦੀ ਬੈਂਕ 'ਚ ਵੈਧਤਾ ਬਰਕਰਾਰ ਰਹੇਗੀ ਪਰ ਜੇਕਰ ਕੋਈ ਬੈਂਕ ਨੋਟ ਬਦਲਣ ਜਾ ਜਮ੍ਹਾ ਕਰਨ ਤੋਂ ਮਨਾਂ ਕਰ ਦਿੰਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਇਸ ਸਬੰਧਿਤ ਕਿਸੇ ਦੂਜੇ ਬੈਂਕ 'ਚ ਸ਼ਿਕਾਇਤ ਦਰਜ਼ ਕਰਵਾਓ। ਜੇਕਰ ਬੈਂਕ 30 ਦਿਨਾਂ ਅੰਦਰ ਸ਼ਿਕਾਇਤ ਦਾ ਕੋਈ ਜਵਾਬ ਨਹੀ ਦਿੰਦੀ ਹੈ ਤਾਂ ਤੁਸੀਂ RBI ਦੀ ਏਕੀਕ੍ਰਿਤ ਲੋਕਪਾਲ ਸਕੀਮ ਤਹਿਤ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ। ਦੱਸਣਯੋਗ ਹੈ ਕਿ RBI ਨੇ ਬੈਂਕਾਂ ਨੂੰ 30 ਸਤੰਬਰ 2023 ਤੱਕ 2ਹਜ਼ਾਰ ਰੁਪਏ ਦੇ ਨੋਟ ਬਦਲਣ ਤੇ ਜਮ੍ਹਾ ਕਰਵਾਉਣ ਲਈ ਕਿਹਾ ਹੈ।