ਨਿਊਜ਼ ਡੈਸਕ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ 'ਚ ਮੰਗਲਵਾਰ ਸ਼ਾਮ ਨੂੰ ਇਕ ਅਣਪਛਾਤੇ ਵਿਅਕਤੀ ਨੇ ਸੀਆਰਪੀਐੱਫ ਕੈਂਪ 'ਤੇ ਪੈਟਰੋਲ ਬੰਬ ਸੁੱਟਿਆ। ਇਹ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।ਵੀਡੀਓ ਫੁਟੇਜ 'ਚ ਦੋ ਪੈਦਲ ਯਾਤਰੀਆਂ ਅਤੇ ਦੋਪਹੀਆ ਵਾਹਨਾਂ ਦੇ ਨਾਲ ਇਕ ਸੜਕ ਲੰਘਦੀ ਦਿਖਾਈ ਦਿੰਦੀ ਹੈ। ਇਕ ਬੁਰਕਾ ਪਹਿਨਿਆ ਵਿਅਕਤੀ ਫਰੇਮ 'ਚ ਆਉਂਦਾ ਹੈ ਅਤੇ ਗਲੀ ਦੇ ਵਿਚਕਾਰ ਰੁਕ ਜਾਂਦਾ ਹੈ। ਵਿਅਕਤੀ ਨੂੰ ਕਿਸੇ ਵਸਤੂ ਨੂੰ ਬਾਹਰ ਕੱਢਣ ਅਤੇ ਸੁੱਟਣ ਤੋਂ ਪਹਿਲਾਂ, ਉਸ ਨੂੰ ਉਥੇ ਘੁੰਮਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਦੋਸ਼ੀ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ।
ਹੈਰਾਨ ਹੋ ਕੇ ਰਾਹਗੀਰ ਵੀ ਬਚ ਨਿਕਲਦੇ ਹਨ। ਕੁਝ ਲੋਕਾਂ ਨੂੰ ਪੈਟਰੋਲ ਬੰਬ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਪਾਣੀ ਦੀਆਂ ਬਾਲਟੀਆਂ ਲਿਆਉਂਦੇ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਕੁਝ ਸਮੇਂ ਬਾਅਦ ਇਸ ਹਮਲੇ ਦਾ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਗਿਆ। ਇਸ 'ਚ ਇਕ ਬੁਰਕਾ ਪਹਿਨੀ ਔਰਤ ਸੀਆਰਪੀਐਫ ਕੈਂਪ ਦੇ ਮੁੱਖ ਗੇਟ ਤੋਂ ਥੋੜ੍ਹੀ ਦੂਰ ਸੜਕ 'ਤੇ ਅਚਾਨਕ ਰੁਕਦੀ ਦਿਖਾਈ ਦਿੰਦੀ ਹੈ। ਉਹ ਆਪਣੇ ਬੈਗ 'ਚੋਂ ਕੋਈ ਚੀਜ਼ ਕੱਢ ਲੈਂਦੀ ਹੈ, ਕਿਸੇ ਦੇ ਸਮਝਣ ਤੋਂ ਪਹਿਲਾਂ ਹੀ ਅੱਗ ਲਗਾ ਦਿੰਦੀ ਹੈ ਤੇ ਤੁਰੰਤ ਇਸ ਨੂੰ ਸੀਆਰਪੀਐੱਫ ਕੈਂਪ ਵੱਲ ਸੁੱਟ ਦਿੰਦੀ ਹੈ। ਧਮਾਕਾ ਹੁੰਦਾ ਹੈ ਤੇ ਅੱਗ ਦੀਆਂ ਲਪਟਾਂ ਦਿਖਾਈ ਦਿੰਦੀਆਂ ਹਨ। ਇਸ ਨਾਲ ਔਰਤ ਉਥੋਂ ਭੱਜ ਗਈ।