by mediateam
Sports Desk (Vikram Sehajpal) : ICC ਨੇ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਉੱਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ 2 ਸਾਲ ਦੇ ਲਈ ਰੋਕ ਲਾ ਦਿੱਤੀ ਹੈ। ਦਰਅਸਲ ਇੱਕ ਬੁਕੀ ਨੇ ਮੈਚ ਫਿਕਸਿੰਗ ਦੇ ਲਈ ਸ਼ਾਕਿਬ ਨਾਲ ਸੰਪਰਕ ਕੀਤਾ ਸੀ, ਪਰ ਸ਼ਾਕਿਬ ਨੇ ਇਸ ਦੀ ਜਾਣਕਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੂੰ ਨਹੀਂ ਦਿੱਤੀ ਸੀ। ਜਿਸ ਕਾਰਨ ਮਾਮਲੇ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਸ਼ਾਕਿਬ ਨੇ ਆਈਸੀਸੀ ਦੇ ਭ੍ਰਿਸ਼ਟਾਚਾਰ-ਨਿਰੋਧੀ ਸੰਹਿਤਾ ਦਾ ਉਲੰਘਣ ਦੇ ਤਿੰਨ ਦੋਸ਼ ਸਵੀਕਾਰ ਕੀਤੇ ਹਨ।
ਆਰਟੀਕਲ 2.5.5 ਦੇ ਅਧੀਨ ਸ਼ਾਕਿਬ ਨੂੰ 2 ਸਾਲ ਦੀ ਰੋਕ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿੱਚ ਉਹ 1 ਸਾਲ ਲਈ ਸਸਪੈਂਡ ਰਹਿਣਗੇ। 29 ਅਕਤੂਬਰ 2020 ਤੋਂ ਬਾਅਦ ਉਹ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਕਰਨ ਲਈ ਆਜ਼ਾਦ ਹੋਣਗੇ।ਇਸ ਮਾਮਲੇ ਵਿੱਚ ਵਿਸ਼ਵ ਬਾਡੀ ਦੁਆਰਾ 6 ਮਹੀਨੇ ਤੋਂ 5 ਸਾਲ ਤੱਕ ਦਾ ਬੈਨ ਦਿੱਤੇ ਜਾਣ ਦੀ ਵੀ ਪ੍ਰੋਵੀਜ਼ਨ ਹੈ।
More News
NRI Post