ਦਿੱਲੀ ਵਿਚ ਆਟੋ ਦੇ ਪਿਛੇ ਲੱਗੇ I Love Kejriwal ਲੋਗੋ ਦਾ ਮਾਮਲਾ ਪੋਹੁੰਚੇਆ ਹਾਈਕੋਰਟ

by

ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਚ ਆਟੋ ਦੇ ਪਿਛੇ ਲੱਗੇ ਆਈ ਲਵ ਕੇਜਰੀਵਾਲ ਲੋਗੋ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ। ਇਸ ਮਾਮਲੇ ਵਿਚ ਕੋਰਟ ਨੇ ਦਿੱਲੀ ਸਰਕਾਰ, ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਤਿੰਨ ਮਾਰਚ ਨੂੰ ਹੋਵੇਗੀ। ਦਰਅਸਲ ਹਾਈਕੋਰਟ ਵਿਚ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੋ ਆਟੋ ਚਾਲਕ ਸੀਐੱਮ ਕੇਜਰੀਵਾਲ ਦੇ ਸਮਰਥਨ ਵਿਚ ਆਪਣੇ ਆਟੋ ਪਿਛੇ ਆਈ ਲਵ ਕੇਜਰੀਵਾਲ ਦਾ ਲੋਗੋ ਲਾਇਆ ਹੈ ਪੁਲਿਸ ਨੇ ਉਸ ਦਾ ਚਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਇਕ ਆਟੋ ਚਾਲਕ ਨੇ ਦਿੱਲੀ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਆਈ ਲਵ ਕੇਜਰੀਵਾਲ ਦਾ ਲੋਗੋ ਉਸ ਨੇ ਆਟੋ ਪਿਛੇ ਲਾਇਆ ਹੈ। ਇਸ ਕਾਰਨ ਪੁਲਿਸ ਨੇ 10 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਦੱਸੇ ਆਖਰ ਕਿਹੜੇ ਕਾਨੂੰਨ ਤਹਿਤ 10 ਹਜ਼ਾਰ ਰੁਪਏ ਦਾ ਚਾਲਾਲ ਕੀਤਾ ਹੈ। ਹੁਣ ਪੁਲਿਸ ਨੂੰ ਇਸ ਮਾਮਲੇ ਵਿਚ ਜਵਾਬ ਦੇਣਾ ਪੈਣਾ ਹੈ।