ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਜਵਾਈ ਨੂੰ ਆਪਣੇ ਸਹੁਰਿਆਂ ਨੂੰ ਘਰ ਜਵਾਈ ਬਣਨ ਤੋਂ ਮਨਾਂ ਕਰਨਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਗੁੱਸੇ ਵਿੱਚ ਆ ਕੇ ਸਹੁਰਿਆਂ ਨੇ ਜਵਾਈ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਕਾਰ ਵਿੱਚ ਬਿਠਾ ਕੇ ਥਾਣੇ ਲੈ ਗਏ । ਸਹੁਰਿਆਂ ਨੇ ਥਾਣੇ ਜਾ ਕੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੀੜਤ ਰਾਮਨਿਵਾਸ ਪਿੰਡ ਖੋਥੜੀ ਦਾ ਰਹਿਣ ਵਾਲਾ ਹੈ। ਰਾਮਨਿਵਾਸ ਨੇ ਦੱਸਿਆ ਕਿ ਉਹ CRPF 'ਚ ਨੌਕਰੀ ਕਰਦਾ ਹੈ, ਉਸ ਦੇ ਭਤੀਜੇ ਦਾ ਵਿਆਹ ਸੀ।
ਇਸੇ ਲਈ ਉਹ ਛੁੱਟੀ 'ਤੇ ਪਿੰਡ ਆਇਆ ਹੈ, ਉਹ ਵਿਆਹ ਦੇ ਸਿਲਸਿਲੇ 'ਚ ਫਤਿਹਪੁਰ ਗਿਆ ਸੀ। ਜਦੋ ਉਹ ਘਰ ਪਰਤਿਆ ਤਾਂ ਉਸ ਦੀ ਪਤਨੀ ਅਮਿਤਾ ਨੇ ਕਿਹਾ ਕਿ ਉਸ ਦੇ ਪਿਤਾ ਨੂੰ 1 ਲੱਖ ਰੁਪਏ ਦੀ ਲੋੜ ਹੈ। ਰਾਮਨਿਵਾਸ ਨੇ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ ।ਉਸ ਨੇ ਆਪਣੀ ਪਤਨੀ ਨੂੰ ਕਿਹਾ ਉਸ ਨੇ ਪਹਿਲਾਂ ਵੀ 7 ਲੱਖ ਰੁਪਏ ਦਿੱਤੇ ਹਨ ਪਰ ਅੱਜ ਤੱਕ ਵਾਪਸ ਨਹੀਂ ਕੀਤੇ। ਰਾਮਨਿਵਾਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਚਾਹੁੰਦਾ ਸੀ ਕਿ ਘਰ ਜਵਾਈ ਬਣ ਕੇ ਰਹੇ ਇਸ ਗ਼ਲਤ ਨੂੰ ਲੈ ਕੇ ਪਤਨੀ ਹਰ ਰੋਜ਼ ਲੜਾਈ ਕਰਦੀ ਸੀ ।ਫਿਲਹਾਲ ਪੁਲਿਸ ਵਲੋਂ ਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।