by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਚੱਕ ਜਮੂਰੀਆ ਸ਼ਹਿਰ ’ਚ ਨਜ਼ਦੀਕੀ ਪਿੰਡ ਰਸੂਲਪੁਰ ਗਾਦਰੀ ਨਿਵਾਸੀ ਅਲੀ ਰਾਜ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਆਪਣੇ 5 ਦੋਸਤਾਂ ਨਾਲ ਸਮੂਹਿਕ ਜਬਰ-ਜ਼ਨਾਹ ਕਰਵਾਇਆ। ਨਵ-ਵਿਆਹੁਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਦਾ ਨਿਕਾਹ ਅਲੀ ਰਾਜ ਨਾਲ ਹੋਇਆ ਸੀ , ਜਦ ਉਸ ਨੇ ਉਸ ਨਾਲ ਨਿਕਾਹ ਕੀਤਾ ਤਾਂ ਖੁਦ ਨੂੰ ਕੁਆਰਾ ਦੱਸਿਆ ਸੀ, ਜਦਕਿ ਉਸ ਦਾ ਪਹਿਲਾਂ ਹੀ ਨਿਕਾਹ ਹੋ ਚੁੱਕਿਆ ਸੀ।
ਆਰਥਿਕ ਤੰਗੀ ਕਾਰਨ ਉਹ ਉਸ ਨੂੰ ਗਲਤ ਰਸਤੇ ’ਤੇ ਧੱਕਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੇ ਮਨ੍ਹਾ ਕਰ ਦਿੱਤਾ। ਉਹ ਉਸ ਨੂੰ ਖੇਤ ਵਿਖਾਉਣ ਦੇ ਬਹਾਨੇ ਉੱਥੇ ਬਣੇ ਡੇਰੇ ’ਚ ਲੈ ਗਿਆ, ਜਿੱਥੇ ਉਸ ਦੇ ਦੋਸਤ ਸ਼ਬੀਰ, ਅਰਕਾਮ, ਇਫਤਕਾਰ ਤੇ 2 ਅਣਪਛਾਤੇ ਵਿਅਕਤੀ ਪਹਿਲਾਂ ਤੋਂ ਬੈਠੇ ਸਨ, ਜਿਨ੍ਹਾਂ ਨੇ ਬੰਦੂਕ ਦੀ ਨੋਕ ’ਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।