ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਬਿਹਾਰ ਤੋਂ ਦਿਲ- ਦਹਿਲਾਉਣ ਵਾਲੀਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਸੁਹਰੇ ਪਰਿਵਾਰ ਤੇ ਕਥਿਤ ਤੋਰ 'ਤੇ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਨਵ -ਵਿਆਹੁਤਾ ਦਾ ਗਲਾ ਘੁੱਟ ਕਰ ਕਤਲ ਕਰਨ ਦੇ ਦੋਸ਼ ਹਨ। ਇਹ ਘਟਨਾ ਬਿਹਾਰ ਦੇ ਪਿੰਡ ਮਝਵਲੀਆਂ ਦੀ ਦੱਸੀ ਜਾ ਰਹੀ ਹੈ । ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਸੁਹਰਿਆਂ ਤੇ ਕਤਲ ਕਰਨ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੀ ਪਛਾਣ ਪ੍ਰੀਤੀ ਮਿਸ਼ਰਾ ਦੇ ਰੂਪ 'ਚ ਹੋਈ ਹੈ, ਜਿਸ ਦੀ ਉਮਰ 23 ਸਾਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਪ੍ਰੀਤੀ ਮਿਸ਼ਰਾ ਦਾ ਵਿਆਹ 2020 'ਚ ਕਟੇਆ ਦੇ ਮਝਵਲੀਆਂ ਪਿੰਡ ਵਾਸੀ ਇੰਦਰਜੀਤ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਦੋਵਾਂ ਦਾ ਇਕ ਸਾਲ ਦਾ ਬੇਟਾ ਵੀ ਹੈ । ਰਿਸ਼ਤੇਦਾਰਾਂ ਨੇ ਕਿਹਾ ਕਿ ਵਿਆਹ ਸਮੇ ਆਪਣੀ ਹੈਸੀਅਤ ਅਨੁਸਾਰ ਪ੍ਰੀਤੀ ਦੇ ਮਾਪਿਆਂ ਨੇ ਉਸ ਨੂੰ ਦਾਜ ਦਿੱਤਾ ਪਰ ਸਹੁਰੇ ਪਰਿਵਾਰ ਨੇ ਪ੍ਰੀਤੀ ਨੂੰ ਬੁਲਟ ਮੋਟਰਸਾਈਕਲ ਤੇ 2 ਲੱਖ ਨਕਦ ਦਾਜ ਦੀ ਮੰਗ ਕਰਕੇ ਤੰਗ ਕਰਨ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਪ੍ਰੀਤੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਰੱਸੀ ਨਾਲ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮਹਿਲਾ ਦੇ ਮਾਪਿਆਂ ਨੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ ।
by jaskamal