ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਹਨੇਵਾਲ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਪਤਨੀ ਨਾਲ ਲੜਾਈ ਤੋਂ ਬਾਅਦ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਬੀਤੀ ਦਿਨੀਂ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਆਪਣੇ ਘਰ ਦੀ ਛੱਤ 'ਤੇ ਤੇਜ਼ਧਾਰ ਹਥਿਆਰ ਨਾਲ ਛਾਤੀ 'ਤੇ ਵਾਰ ਕਰਕੇ ਜ਼ਿੰਦਗੀ ਖ਼ਤਮ ਕਰ ਲਈ।
ਮ੍ਰਿਤਕ ਦੀ ਪਛਾਣ ਗੁਰਜੋਧਨ ਦੇ ਰੂਪ 'ਚ ਹੋਈ ਹੈ । ਮ੍ਰਿਤਕ ਗੁਰਜੋਧਨ ਦੀ ਪਤਨੀ ਲਲਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤੀ ਨਾਲ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ। ਬੀਤੀ ਰਾਤ ਉਹ ਘਰ ਆਇਆ ਤੇ ਲੜਾਈ ਕਰਕੇ ਘਰ ਦੀ ਛੱਤ 'ਤੇ ਚਲਾ ਗਿਆ । ਜਦੋ ਉਹ ਕੁਝ ਸਮੇ ਬਾਅਦ ਖਾਣਾ ਲੈ ਕੇ ਛੱਤ 'ਤੇ ਗਈ ਤਾਂ ਦੇਖਿਆ ਉਸ ਦੇ ਪਤੀ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਜਿਸ ਨੇ ਆਪਣੀ ਛਾਤੀ ਤੇ ਚਾਕੂ ਨਾਲ ਕਈ ਵਾਰ ਕੀਤੇ ਹੋਏ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।