ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਦੇ ਲੋਗਾ ਨਗਰੀ ਮੰਡੀ ਗੋਬਿੰਦਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਹ ਵਾਪਰ ਦਾ ਧੰਦਾ ਚਲਾਉਣ ਵਾਲੀ ਮਹਿਲਾ ਤੇ ਉਸ ਦੇ ਪਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਦੋਵਾਂ ਨੂੰ ਇੱਕ ਨਾਬਾਲਿਗ ਕੁੜੀ ਤੋਂ ਸੈਕਸ ਰੈਕੇਟ ਦਾ ਧੰਦਾ ਕਰਵਾਉਣ ਦੇ ਦੋਸ਼ 'ਚ ਕਾਬੂ ਕੀਤਾ ਗਿਆ ਹੈ । ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਏ ਕਿ ਦੇਹ ਵਾਪਰ ਦਾ ਧੰਦਾ ਚਲਾਉਣ ਵਾਲੀ ਸੋਨੀ ਨਾਮ ਦੀ ਮਹਿਲਾ ਨੇ 17 ਸਾਲ ਤੱਕ ਉਨ੍ਹਾਂ ਦੀ ਕੁੜੀ ਕੋਲੋਂ ਗਲਤ ਕੰਮ ਕਰਵਾਇਆ ।
ਪੀੜਤ ਪਰਿਵਾਰ ਨੂੰ ਜਦੋ ਪੁਲਿਸ ਕੋਲੋਂ ਇਨਸਾਫ ਨਹੀ ਮਿਲਿਆ ਤਾਂ ਉਨ੍ਹਾਂ ਨੇ ਹਾਈ ਕੋਰਟ 'ਚ ਆਪਣੀ ਗੁਹਾਵ ਲਗਾਈ । ਹਾਈ ਕੋਰਟ ਦੇ ਹੁਕਮ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ । ਪੀੜਤ ਪਰਿਵਾਰ ਨੇ ਕਿਹਾ ਦੇਹ ਵਾਪਰ ਦਾ ਧੰਦਾ ਕਰਨ ਵਾਲੀ ਮਹਿਲਾ ਸੋਨੀ ਦਾ ਪੁੱਤ ਉਨ੍ਹਾਂ ਦੀ ਨਾਬਾਲਿਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਤੇ ਉਸ ਨਾਲ ਕਾਫੀ ਸਮੇ ਤੱਕ ਸਰੀਰਕ ਸਬੰਧ ਵੀ ਬਣਾਉਂਦਾ ਰਿਹਾ। ਜਿਸ ਤੋਂ ਬਾਅਦ ਉਸ ਨੇ ਆਪਣੀ ਮਾਂ ਨਾਲ ਮਿਲ ਕੇ ਕੁੜੀ ਦੇ 18 ਵਿਆਹ ਕਰਵਾ ਕੇ ਲੱਖਾਂ ਦੀ ਕਮਾਈ ਕੀਤੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।