ਬੁਢਲਾਡਾ (ਕਰਨ) - ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਲਾਏ ਮੋਰਚਿਆਂ ਵਿੱਚ ਸ਼ਾਮਲ ਹੋਣ ਲਈ ਢਾਈ ਸੌ ਕਿਸਾਨਾਂ ਦਾ ਜਥਾ ਸਵੇਰੇ ਸਮੇਂ ਇੰਟਰਸਿਟੀ ਐਕਸਪ੍ਰੈਸ 'ਤੇ ਟਿੱਕਰੀ ਬਾਰਡਰ ਵੱਲ ਰਵਾਨਾ ਹੋਇਆ। ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਟਰੈਕਟਰ-ਟਰਾਲੀਆਂ , ਜੀਪਾਂ , ਕਾਰਾਂ ਆਦਿ ਵਹੀਕਲਾਂ 'ਤੇ ਸਵੇਰੇ 8 ਵਜੇ ਹੀ ਕਿਸਾਨਾਂ ਦੇ ਜਥੇ ਪਹੁੰਚਣੇ ਸ਼ੁਰੂ ਹੋ ਗੲੇ ਸਨ। ਦਿੱਲੀ ਜਾਣ ਵਾਲੀ ਕਿਸਾਨਾਂ ਦੇ ਜਥਿਆਂ ਕੋਲ ਦੁੱਧ - ਘਿਉ , ਲੱਸੀ , ਸਬਜੀਆਂ , ਆਲੂ-ਗੰਢੇ ਆਦਿ ਖਾਧ-ਸਮੱਗਰੀ ਵੱਡੀ ਮਾਤਰਾ ਵਿੱਚ ਸੀ। ਇਸ ਮੌਕੇ 'ਤੇ ਕਿਸਾਨਾਂ ਨੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਮਲਕੀਤ ਸਿੰਘ ਮੰਦਰਾਂ , ਭੁਪਿੰਦਰ ਸਿੰਘ ਗੁਰਨੇ ਕਲਾਂ , ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ ( ਏਕਤਾ - ਉਗਰਾਹਾਂ ) ਦੇ ਆਗੂ ਰਾਜ ਸਿੰਘ ਬੀਰੋਕੇ , ਜਗਸ਼ੀਰ ਸਿੰਘ ਸ਼ੀਰਾ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਜਿਲ੍ਹਾ ਆਗੂ ਮਹਿੰਦਰਾ ਸਿੰਘ ਦਿਆਲਪੁਰਾ , ਤੇਜ ਰਾਮ ਅਹਿਮਦਪੁਰ , ਭਾਰਤੀ ਕਿਸਾਨ ਯੂਨੀਅਨ ( ਰਾਜੇਵਾਲ ) ਦੇ ਬਜ਼ੁਰਗ ਆਗੂ ਸਾਧੂ ਸਿੰਘ ਕੁਲਾਣਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਚਿਮਨ ਲਾਲ ਕਾਕਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਆਗੂਆਂ ਦੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਮੋਰਚਿਆਂ ਵਿੱਚ ਕਿਸਾਨਾਂ ਦੇ ਹੋਰ ਵੀ ਵੱਡੇ ਜਥੇ ਭੇਜੇ ਜਾਣਗੇ ਅਤੇ 5 ਜੂਨ ਨੂੰ ਸੰਪੂਰਨ ਕ੍ਰਾਂਤੀ ਦਿਵਸ ਦੀ ਵਰੇਗੰਢ ਮੌਕੇ ਵਿਸ਼ਾਲ ਇਕੱਠ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਕਿਸਾਨ ਅੰਦੋਲਨ ਪ੍ਰਤੀ ਪੂਰਾ ਉਤਸ਼ਾਹ ਅਤੇ ਜੋਸ਼ ਹੈ।
ਇਸ ਲਈ ਅੰਦੋਲਨ ਨੂੰ ਸਫਲਤਾ ਤੱਕ ਪਹੁੰਚਾਉਣ ਲੲੀ ਕਿਸਾਨ ਆਪਣੀ ਸਾਰੀ ਤਾਕਤ ਝੋਕ ਦੇਣਗੇ ਅਤੇ ਕਿਸੇ ਵੀ ਕੀਮਤ 'ਤੇ ਕਿਸਾਨਾਂ ਦੇ ਹੱਕਾਂ-ਹਕੂਕਾਂ ਅਤੇ ਜ਼ਮੀਨਾਂ 'ਤੇ ਡਾਕਾ ਨਹੀਂ ਪੈਣ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਦਿੱਲੀ ਮੋਰਚਿਆਂ ਵਿੱਚ ਕਿਸਾਨਾਂ ਦੇ ਜਥੇ ਭੇਜਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸੀਪੀਆਈ ਦੇ ਤਹਿਸੀਲ ਸਕੱਤਰ ਕਾ.ਵੇਦ ਪ੍ਰਕਾਸ਼ ਸਾਬਕਾ ਐਮ.ਸੀ. , ਸੀ.ਪੀ.ਆਈ.(ਐਮ) ਦੇ ਆਗੂ ਕਾ.ਜਸਵੰਤ ਸਿੰਘ ਬੀਰੋਕੇ , ਗੁਰਦਾਸ ਸਿੰਘ ਟਾਹਲੀਆਂ , ਜੰਟਾ ਸਿੰਘ ਧਲੇਵਾਂ , ਮਹਿੰਦਰ ਸਿੰਘ ਗੁੜੱਦੀ , ਦਰਸ਼ਨ ਸਿੰਘ ਅਹਿਮਦਪੁਰ , ਪਿਰਥੀ ਸਿੰਘ ਟਾਹਲੀਆਂ , ਹਰਦੀਪ ਸਿੰਘ ਬੀਰੋਕੇ , ਬੋਘਾ ਸਿੰਘ ਬੋੜਾਵਾਲ , ਛੱਜੂ ਸਿੰਘ ਅਹਿਮਦਪੁਰ , ਹਰਦੇਵ ਸਿੰਘ ਧਲੇਵਾਂ , ਲਾਭ ਸਿੰਘ ਗੁੜੱਦੀ , ਗੁਰਬਖਸ਼ ਸਿੰਘ ਅਹਿਮਦਪੁਰ , ਜੱਗੀ ਸਿੰਘ ਬੀਰੋਕੇ ਕਲਾਂ ਸਮੇਤ ਕਿਸਾਨ ਆਦਿ ਮੌਜੂਦ ਸਨ।
ਫੋਟੋ ਬੁਢਲਾਡਾ ਦਿੱਲੀ ਬਾਡਰਾ ਦੇ ਧਰਨੇ ਵਿੱਚ ਸ਼ਮੂਲੀਅਤ ਕਰਨ ਜਾਂਦੇ ਹੋਏ ਕਿਸਾਨ।