ਮੋਦੀ ਅੱਜ ਅਮਰੀਕਾ ਵਿੱਚ ਰਚਣਗੇ ਇਤਿਹਾਸ , ਟਰੰਪ ਰਹਿਣਗੇ ਹਾਜ਼ਰ

by mediateam

ਹਿਉਸਟਨ , 22 ਸਤੰਬਰ ( NRI MEDIA )

ਪ੍ਰਧਾਨਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਸੱਤ ਦਿਨਾਂ ਦੌਰੇ ‘ਤੇ ਸ਼ਨੀਵਾਰ ਨੂੰ ਅਮਰੀਕਾ ਪਹੁੰਚੇ ਸਨ , ਉਹ ਅੱਜ ਹਿਉਸਟਨ ਵਿੱਚ ਹਾਉਡੀ ਮੋਦੀ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਭਾਰਤੀ ਭਾਈਚਾਰੇ ਦੇ 50,000 ਲੋਕਾਂ ਨੂੰ ਸੰਬੋਧਿਤ ਕਰਨਗੇ ,  ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ  ਅਮਰੀਕੀ ਰਾਸ਼ਟਰਪਤੀ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜਿਸ ਨੂੰ ਕਿਸੇ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਸੰਬੋਧਨ ਕਰ ਰਹੇ ਹਨ , ਇਸ ਦੇ ਨਾਲ ਹੀ ਟਰੰਪ ਇਸ ਮਿਆਦ ਦੇ ਦੌਰਾਨ 30 ਮਿੰਟ ਤੱਕ ਭਾਰਤ ਨਾਲ ਸੰਬੰਧਾਂ 'ਤੇ ਗੱਲ ਕਰ ਸਕਦੇ ਹਨ।


ਇਹ ਪ੍ਰੋਗਰਾਮ ਟੈਕਸਾਸ ਇੰਡੀਆ ਫੋਰਮ ਦੁਆਰਾ ਮੇਜ਼ਬਾਨ ਹਿਉਸਟਨ ਦੇ ਐਨਆਰਜੀ ਸਟੇਡੀਅਮ ਵਿੱਚ ਹੋਣਾ ਤੈਅ ਹੈ,ਪ੍ਰੋਗਰਾਮ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ (ਭਾਰਤੀ ਸਮੇਂ ਅਨੁਸਾਰ 8:30 ਵਜੇ) ਸ਼ੁਰੂ ਹੋਵੇਗਾ ਅਤੇ ਬਾਅਦ ਦੁਪਹਿਰ 1 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ) ਸਮਾਪਤ ਹੋਵੇਗਾ , ਟਰੰਪ ਅਤੇ ਮੋਦੀ ਦੇ ਸੰਬੋਧਨ ਤੋਂ ਇਲਾਵਾ ਪ੍ਰੋਗਰਾਮ ਵਿੱਚ 90 ਮਿੰਟ ਦਾ ਮਨੋਰੰਜਨ ਸ਼ੋਅ ‘ਵੂਵਨ’ ਵੀ ਹੋਵੇਗਾ , ਇਸ ਵਿੱਚ 400 ਗਾਇਕ ਅਤੇ ਡਾਂਸਰ ਪੇਸ਼ ਹੋਣਗੇ ,ਇਹ ਬਾਇਓਗ੍ਰਾਫੀਕਲ ਵੀਡੀਓ ਕਲਿੱਪਾਂ ਰਾਹੀਂ ਭਾਰਤੀ-ਅਮਰੀਕੀ ਕਮਿਉਨਿਟੀ ਦੇ ਤਜ਼ਰਬੇ ਨੂੰ ਵੀ ਪ੍ਰਦਰਸ਼ਿਤ ਕਰੇਗੀ |

ਡੈਮੋਕਰੇਟਿਕ ਅਤੇ ਰਿਪਬਲੀਕਨ ਪਾਰਟੀ ਦੇ 60 ਤੋਂ ਵੱਧ ਪ੍ਰਮੁੱਖ ਆਗੂ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ ,ਇਸ ਵਿੱਚ ਲਾਅ ਮੇਕਰ, ਕਾਂਗਰਸਮੈਨ ਅਤੇ ਰਾਜਪਾਲ ਸ਼ਾਮਲ ਹੋਣਗੇ , ਭਾਜਪਾ ਦੇ ਵਿਦੇਸ਼ੀ ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਥੇ ਭਾਰਤੀ ਭਾਈਚਾਰੇ ਦਾ ਝੁਕਾ ਦੋਵਾਂ ਧਿਰਾਂ ਪ੍ਰਤੀ  ਹੈ , ਅਸੀਂ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਹੋਣ ਦੇ ਨਾਤੇ ਸੱਦਾ ਦਿੱਤਾ ਹੈ , ਉਨ੍ਹਾਂ ਕਿਹਾ ਕਿ ਅਸੀਂ ਡੈਮੋਕਰੇਟ ਅਤੇ ਰਿਪਬਲੀਕਨ ਦੋਵਾਂ ਤੋਂ ਕਈ ਕਾਂਗਰਸੀਆਂ ਨੂੰ ਬੁਲਾਇਆ ਹੈ |