by mediateam
ਮੁੰਬਈ (ਵਿਕਰਮ ਸਹਿਜਪਾਲ) : ਇਸ ਵਾਰ ਲੋਕ ਸਭਾ ਚੋਣਾਂ 'ਚ ਸਿਨੇਮਾ ਜਗਤ ਦੀਆਂ ਕਈ ਹਸਤੀਆਂ ਨੇ ਸਿਆਸਤ 'ਚ ਪੈਰ ਰੱਖਿਆ ਸੀ। ਸਿਨੇਮਾ ਜਗਤ ਤੋਂ ਸਿਆਸਤ 'ਚ ਸ਼ਾਮਿਲ ਹੋਏ ਕਲਾਕਾਰਾਂ ਦੀ ਲਿਸਟ 'ਚ ਸੰਨੀ ਲਿਓਨ ਦਾ ਨਾਂਅ ਨਹੀਂ ਆਉਂਦਾ ਫ਼ੇਰ ਵੀ ਚੋਣ ਨਤੀਜਿਆਂ ਦੀਆਂ ਖ਼ਬਰਾਂ 'ਚ ਉਨ੍ਹਾਂ ਦਾ ਨਾਂਅ ਮੌਹਰੀ ਹੋ ਕੇ ਸਾਹਮਣੇ ਆਇਆ ਹੈ।
ਇਸ ਦਾ ਕਾਰਨ ਹੈ ਟਵਿੱਟਰ 'ਤੇ ਵਾਇਰਲ ਹੋ ਰਹੀ ਇਕ ਨਿਜ਼ੀ ਚੈਨਲ ਦੀ ਵੀਡੀਓ, ਜਿਸ 'ਚ ਇਕ ਪੱਤਰਕਾਰ ਵੱਲੋਂ ਗਲਤੀ ਨਾਲ ਸੰਨੀ ਦਿਓਲ ਦੀ ਥਾਂ ਸਨੀ ਲਿਓਨ ਬੋਲ ਦਿੱਤਾ ਗਿਆ। ਇਸ ਵੀਡੀਓ 'ਤੇ ਤੰਜ ਕਸਦੇ ਹੋਏ ਸੰਨੀ ਲਿਓਨ ਨੇ ਕਿਹਾ, "ਕਿੰਨੀਆਂ ਵੋਟਾਂ ਦੇ ਨਾਲ ਲੀਡ 'ਤੇ ਹਾਂ?" ਜ਼ਿਕਰਯੋਗ ਹੈ ਕਿ ਅਦਾਕਾਰ ਸੰਨੀ ਦਿਓਲ ਗੁਰਦਾਸਪੁਰ ਸੀਟ ਤੋਂ ਜੇਤੂ ਹਨ।