by
ਮੁੰਬਈ: ਮਲਟੀਸਟਾਰਰ ਕਾਮੇਡੀ ਡ੍ਰਾਮਾ ਫਿਲਮ 'ਹਾਊਸਫੁੱਲ 4' ਦਾ ਧਮਾਕੇਦਾਰ ਟ੍ਰੇਲਰ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਨਵੀਂ ਕਹਾਣੀ ਨਾਲ ਕਾਮੇਡੀ ਦਾ ਤੜਕਾ ਲਾਇਆ ਗਿਆ ਹੈ। ਫਿਲਮ ਦੇ ਕੰਫਿਊਜ਼ਿਨ ਟ੍ਰੇਲਰ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਫੈਨਜ਼ ਵੱਲੋਂ ਵੱਖ-ਵੱਖ ਰਿਐਕਸ਼ਨ ਦੇਖਣ ਨੂੰ ਮਿਲ ਰਹੇ ਹਨ।
ਹਾਲ ਹੀ 'ਚ ਅਕਸ਼ੈ ਕੁਮਾਰ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਫਿਲਮ ਦਾ ਮਜ਼ੇਦਾਰ ਟ੍ਰੇਲਰ ਸ਼ੇਅਰ ਕੀਤਾ ਹੈ ਜਿਸ 'ਤੇ ਫੈਨਜ਼ ਦਾ ਕਾਫੀ ਚੰਗਾ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ। ਅਦਾਕਾਰਾ ਡਾਇਨਾ ਪੇਂਟੀ ਨੇ ਇਸ ਫਿਲਮ 'ਤੇ ਲਿਖਿਆ, 'ਇਹ ਫਿਲਮ ਹਾਸੇ ਦਾ ਤੜਕਾ ਫੈਲਾਉਣ ਵਾਲੀ ਹੈ, ਆਲ ਦ ਬੈਸਟ ਟੀਮ।'
ਫਿਲਮ 'ਚ ਅਕਸ਼ੈ ਕੁਮਾਰ ਆਪਣੀ ਮਜ਼ੇਦਾਰ ਐਕਟਿੰਗ ਨਾਲ ਸਾਰਾ ਧਿਆਨ ਲੈਣ ਵਾਲੇ ਹਨ। ਇਸ ਟ੍ਰੇਲਰ 'ਤੇ ਉਨ੍ਹਾਂ ਦੇ ਇਕ ਫੈਨਜ਼ ਨੇ ਐਕਸਪ੍ਰੇਸ਼ਨਜ਼ ਦੀ ਤਾਰੀਫ਼ ਕਰਦਿਆਂ ਲਿਖਿਆ-'ਆਏ ਹਾਏ ਐਕਸਪ੍ਰੈਸ਼ਨ ਤਾਂ ਦੇਖੋ।'
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
More News
Vikram Sehajpal
Vikram Sehajpal
Vikram Sehajpal