Today’s Horoscope: ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਹੋਵੇਗਾ ਮਜ਼ਬੂਤ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by

ਅੱਜ ਦੀ ਗ੍ਰਹਿ ਸਥਿਤੀ: 30 ਸਤੰਬਰ 2019, ਸੋਮਵਾਰ, ਅੱਸੂ ਮਹੀਨਾ, ਸ਼ੁਕਲ ਪੱਖ, ਦੂਜੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ: ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ।

ਅੱਜ ਦਾ ਰਾਹੂਕਾਲ: ਸਵੇਰੇ 07.30 ਵਜੇ ਤੋਂ ਬਾਅਦ ਦੁਪਹਿਰ 09.00 ਵਜੇ ਤਕ।

ਕੱਲ੍ਹ ਦੀ ਭਦਰਾ: ਰਾਤ 12.48 ਵਜੇ ਤੋਂ 2 ਅਕਤੂਬਰ ਸਵੇਰੇ 11.40 ਵਜੇ ਤਕ।

01 ਅਕਤੂਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਅੱਸੂ ਮਹੀਨਾ, ਸ਼ੁਕਲ ਪੱਖ ਤ੍ਰਿਤੀਆ 13 ਘੰਟੇ 55 ਮਿੰਟ ਤਕ ਉਸ ਤੋਂ ਬਾਅਦ ਚਤੁਰਥੀ ਸਵਾਤੀ ਨਛੱਤਰ 14 ਘੰਟੇ 21 ਮਿੰਟ ਤਕ ਉਸ ਤੋਂ ਬਾਅਦ ਵਿਸ਼ਾਖਾ ਨਛੱਤਰ, ਵੈਧ੍ਰਤੀ ਯੋਗ 08 ਘੰਟੇ, ਤੁਲਾ 'ਚ ਚੰਦਰਮਾ।

ਮੇਖ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਝਗੜੇ ਤੇ ਵਿਵਾਦ ਤੋਂ ਬਚੋ। ਗੁਆਂਢੀ ਵੀ ਤਣਾਅ ਦਾ ਕਾਰਨ ਹੋ ਸਕਦੇ ਹਨ। ਵਿਆਹੁਤਾ ਜੀਵਨ ਸੁਖੀ ਹੋਵੇਗਾ।

ਬ੍ਰਿਖ: ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਹੇਠਲੇ ਮੁਲਾਜ਼ਮ ਜਾਂ ਗੁਆਂਢੀ ਕਾਰਨ ਤਣਾਅ ਮਿਲ ਸਕਦਾ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਿਥੁਨ: ਘਰੇਲੂ ਕੰਮਾਂ ਵਿਚ ਮਸਰੂਫ਼ ਰਹੋਗੇ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਕਰਕ: ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਿਆਸੀ ਯੋਜਨਾਵਾਂ ਦੀ ਪੂਰਤੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਸਿੰਘ: ਦੋਸਤਾਨਾ ਸਬੰਧਾਂ 'ਚ ਮਿਠਾਸ ਆਵੇਗੀ। ਨਵੇਂ ਕੰਮ ਲਈ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਚੱਲ ਜਾਂ ਅਚੱਲ ਜਾਇਦਾਦ ਵਿਚ ਸਫਲਤਾ ਮਿਲੇਗੀ।

ਕੰਨਿਆ: ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਸਿਰਦਰਦ ਜਾਂ ਸਿਰ 'ਚ ਸੱਟ ਲੱਗਣ ਦੀ ਸੰਭਾਵਨਾ ਹੈ, ਜਦਕਿ ਆਰਥਿਕ ਪੱਖ ਮਜ਼ਬੂਤ ਹੋਵੇਗਾ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਤੁਲਾ: ਸਿਆਸੀ ਮਹੱਤਵਪੂਰਨ ਯੋਜਨਾਵਾਂ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਮਲਿਆਂ ਵਿਚ ਤਰੱਕੀ ਮਿਲੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ।

ਬ੍ਰਿਸ਼ਚਕ: ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਤੋਹਫ਼ੇ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਯੋਤਰਾ ਤੇ ਸੈਰ-ਸਪਾਟੇ ਦੀ ਸਥਿਤੀ ਬਣ ਸਕਦੀ ਹੈ।

ਧਨੁ: ਆਰਥਿਕ ਮਾਮਲਿਆਂ 'ਚ ਤਰੱਕੀ ਮਿਲੇਗੀ। ਸਮਾਜਿਕ ਵੱਕਾਰ ਵਧੇਗਾ। ਯਾਤਰਾ ਤੇ ਸੈਰ-ਸਪਾਟੇ ਦੀ ਸਥਿਤੀ ਸੁਖਦ ਰਹੇਗੀ।

ਮਕਰ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਮਾਜਿਕ ਵੱਕਾਰ ਵਧੇਗਾ। ਯਾਤਰਾ ਤੇ ਸੈਰ-ਸਪਾਟੇ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰ 'ਚ ਨਿਵੇਸ਼ ਫ਼ਾਇਦੇਮੰਦ ਹੋਵੇਗਾ।

ਕੁੰਭ: ਆਰਥਿਕ ਪੱਕ ਮਜ਼ਬੂਤ ਹੋਵਗਾ, ਪਰ ਗੁਆਂਢੀ ਜਾਂ ਪਿਤਾ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਕਿਸੇ ਸਨੇਹੀ ਨਾਲ ਅਚਾਨਕ ਮੁਲਾਕਾਤ ਹੋਵੇਗੀ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।