Today’s Horoscope: ਇਸ ਰਾਸ਼ੀ ਵਾਲਿਆਂ ਦੇ ਸਨਮਾਨ ਵਿਚ ਹੋਵੇਗਾ ਵਾਧਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by

ਅੱਜ ਦੀ ਗ੍ਰਹਿ ਸਥਿਤੀ: 26 ਜੁਲਾਈ 2019, ਸ਼ੁਕਰਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਨੌਂਵੀ ਦਾ ਰਾਸ਼ੀਫਲ

ਅੱਜ ਦਾ ਦਿਸ਼ਾਸ਼ੂਲ: ਪੱਛਮੀ।

ਅੱਜ ਦਾ ਰਾਹੂਕਾਲ: 10.30 ਵਜੇ ਤੋਂ ਲੈ ਕੇ 12.00 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ: ਪੂਰਬ।

ਕੱਲ੍ਹ ਦਾ ਭਦਰਾ: ਸਵੇਰੇ : 07:57 ਵਜੇ ਤੋਂ ਸ਼ਾਮ 07:46 ਵਜੇ ਤਕ।

27 ਜੁਲਾਈ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941,ਦੱਖਣਾਇਨ, ਉੱਤਰ ਗੋਲ, ਬਰਸਾਤ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਦਸ਼ਮੀ 19 ਘੰਟੇ 46 ਮਿੰਟ ਉਪਰੰਤ ਇਕਾਦਸ਼ੀ, ਕ੍ਰਤਿਕਾ ਨਛੱਤਰ 19 ਘੰਟੇ 30 ਮਿੰਟ ਤਕ ਉਪਰੰਤ ਰੋਹਿਣੀ ਨਕਸ਼ਤਰ, ਗੰਡ ਯੋਗ 07 ਘੰਟੇ 55 ਮਿੰਟ ਤਕ ਉਪਰੰਤ ਵਾਧਾ ਯੋਗ, ਬ੍ਰਿਖ 'ਚ ਚੰਦਰਮਾ।

ਮੇਖ: ਆਰਥਿਕ ਪੱਖ ਮਜਬੂਤ ਹੋਵੇਗਾ। ਕਾਰੋਬਾਰੀ ਮਾਮਲਿਆਂ 'ਚ ਤਰੱਕੀ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਿਸੇ ਕਾਰਜ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।

ਬ੍ਰਿਖ: ਰੁਕਿਆ ਹੋਇਆ ਕੰਮ ਪੂਰਾ ਹੋਵੇਗਾ ਪਰ ਅਗਿਆਤ ਡਰ ਪ੍ਰਤੀ ਚੌਕੰਨੇ ਰਹੋ। ਸਿਹਤ ਤੇ ਮਾਣ-ਸਨਮਾਨ ਪ੍ਰਤੀ ਚੌਕੰਨੇ ਰਹੋ। ਰਚਨਾਤਮਕ ਕਾਰਜਾਂ 'ਚ ਸਫਲਤਾ ਮਿਲੇਗੀ।

ਮਿਥੁਨ: ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਧਨ ਹਾਨੀ ਦਾ ਸ਼ੱਕ ਹੈ। ਕੋਈ ਅਜਿਹਾ ਕੰਮ ਨਾ ਕਰੋ ਜਿਸ ਦੇ ਕਾਰਨ ਆਰਥਿਕ ਸੰਕਟ ਆਏ। ਸੰਤਾਨ ਦੀ ਜਿੰਮੇਵਾਰੀ ਦੀ ਪੂਰਤੀ ਹੋਵੇਗੀ।

ਕਰਕ: ਆਰਥਿਕ ਪੱਖ ਮਜਬੂਤ ਹੋਵੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸੰਬੰਧਾਂ ਵਿਚ ਮਜਬੂਤੀ ਆਏਗੀ।

ਸਿੰਘ: ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜਬੂਤ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਕੰਨਿਆ: ਕਾਰੋਬਾਰੀ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ। ਗ੍ਰਹਿ ਕਾਰਜ ਵਿਚ ਰੁਝੇਵਾਂ ਰਹੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਤੁਲਾ: ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲ ਸਕਦਾ ਹੈ। ਕੁਝ ਕਾਰੋਬਾਰੀ ਸਮੱਸਿਆਵਾਂ ਤੇ ਕੁਝ ਪਰਿਵਾਰਕ ਤਣਾਅ ਮਿਲ ਸਕਦੇ ਹਨ। ਆਰਥਿਕ ਮਾਮਲਿਆਂ ਵਿਚ ਜ਼ੋਖ਼ਮ ਨਾ ਚੁੱਕੋ।

ਬ੍ਰਿਸ਼ਚਕ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਨਿੱਜੀ ਸੰਬੰਧ ਮਜ਼ਬੂਤ ਹੋਣਗੇ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਜ਼ਰੂਰਤ ਹੈ। ਪੁਰਾਣੇ ਮਿੱਤਰਾਂ ਨਾਲ ਮਿਲਾਪ ਹੋਵੇਗਾ।

ਧਨੁ: ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਰੋਗ ਜਾਂ ਵਿਰੋਧੀ ਸਰਗਰਮ ਰਹਿਣਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਆਰਥਿਕ ਮਾਮਲਿਆਂ 'ਚ ਜ਼ੋਖ਼ਮ ਨਾ ਚੁੱਕੋ।

ਮਕਰ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਿੱਖਿਆ ਪ੍ਰਤੀਯੋਗਿਤਾ ਦੇ ਖੇਤਰ ਵਿਚ ਸਫਲਤਾ ਮਿਲੇਗੀ। ਕਾਰੋਬਾਰੀ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ। ਰਿਸ਼ਤਿਆਂ ਵਿਚ ਮਿਠਾਸ ਆਵੇਗੀ।

ਕੁੰਭ: ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ ਪਰ ਪਰਿਵਾਰਕ ਮਹਿਲਾ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪੁਰਾਣੇ ਮਿੱਤਰਾਂ ਨਾਲ ਭੇਂਟ ਹੋਵੇਗੀ।

ਮੀਨ: ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਨਿਰਮਾਮ, ਖੋਜ ਆਦਿ ਦੀ ਕੋਸ਼ਿਸ਼ ਸਾਰਥਕ ਹੋਵੇਗੀ। ਧਾਰਮਿਕ ਪ੍ਰਵਿਰਤੀ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।