Today’s Horoscope: 25 ਨਵੰਬਰ 2019 ਸੋਮਵਾਰ, ਕਾਲ ਸਰਪ ਯੋਗ ਕਾਰਨ ਇਸ ਰਾਸ਼ੀ ਵਾਲਿਆਂ ਦਾ ਕੰਮ ਹੋ ਸਕਦੈ ਪ੍ਰਭਾਵਿਤ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼
ਅੱਜ ਦੀ ਗ੍ਰਹਿ ਸਥਿਤੀ: 25 ਨਵੰਬਰ 2019, ਸੋਮਵਾਰ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਚੌਥ ਦਾ ਰਾਸ਼ੀਫਲ਼।
ਅੱਜ ਦਾ ਦਿਸ਼ਾਸ਼ੂਲ: ਪੂਰਬ
ਅੱਜ ਦਾ ਰਾਹੂਕਾਲ: ਸਵੇਰੇ 07:30 ਵਜੇ ਤੋਂ 09:00 ਵਜੇ ਤਕ।
ਅੱਜ ਦੀ ਭੱਦਰਾ: ਦੁਪਹਿਰ 11:52 ਵਜੇ ਤਕ।
ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ।
ਕੱਲ੍ਹ ਦਾ ਪਰਵ ਤੇ ਤਿਉਹਾਰ: ਇਸ਼ਨਾਨ ਦਾਨ ਦੀ ਮੱਸਿਆ, ਕਮਲਾ ਜੈਅੰਤੀ।
26 ਨਵੰਬਰ ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਮੱਸਿਆ 20 ਘੰਟੇ 36 ਮਿੰਟ ਤਕ ਉਪਰੰਤ ਪ੍ਰਤੀਪਦਾ, ਵਿਸ਼ਾਖਾ ਨਛੱਤਰ 09 ਘੰਟੇ 23 ਮਿੰਟ ਤਕ ਉਪਰੰਤ ਅਨੁਰਾਧਾ ਨਛੱਤਰ, ਅਤਿਗੰਡ ਯੋਗ 20 ਘੰਟੇ 51 ਮਿੰਟ ਤਕ ਉਪਰੰਤ ਸੁਕਰਮਾ ਯੋਗ, ਬ੍ਰਿਸ਼ਚਕ 'ਚ ਚੰਦਰਮਾ।
ਮੇਖ: ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਔਲਾਦ ਕਾਰਨ ਚਿੰਤਤ ਹੋ ਸਕਦੇ ਹੋ।
ਬ੍ਰਿਖ: ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਮੰਗਲੀਕ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਜੀਵਿਕਾ ਦੇ ਖੇਤਰ 'ਚ ਤਰੱਕੀ ਮਿਲੇਗੀ। ਪਰਿਵਾਰਿਕ ਮਾਣ-ਸਨਮਾਨ 'ਚ ਵਾਧਾ ਹੋਵੇਗਾ।
ਮਿਥੁਨ: ਰਾਹੂ ਤੁਹਾਨੂੰ ਅਣਜਾਣ ਡਰ ਦੇਵੇਗਾ। ਗੁਪਤ ਦੁਸ਼ਮਣ ਹਾਰਨਗੇ ਪਰ ਕੁਝ ਤਣਾਅ ਦੇਣਗੇ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।
ਕਰਕ: ਅੱਜ ਤੁਸੀਂ ਕਾਲਸਰਪ ਯੋਗ ਤੋਂ ਗ੍ਰਸਤ ਰਹੋਗੇ, ਜਿਸ ਨਾਲ ਕੰਮ ਦੇ ਖੇਤਰ 'ਚ ਰੁਕਾਵਟਾਂ ਆਉਣਗੀਆਂ। ਭਾਵੁਕਤਾ 'ਤੇ ਕੰਟਰੋਲ ਰੱਖੋ। ਬੁੱਧੀ ਕੌਸ਼ਲ 'ਤੇ ਭਰੋਸਾ ਰੱਖੋ। ਕਿਸੇ ਪਿਆਰੇ ਨਾਲ ਮੁਲਾਕਾਤ ਹੋਵੇਗੀ।
ਸਿੰਘ: ਧਾਰਮਿਕ ਜਾਂ ਸੱਭਿਆਚਾਰਕ ਕੰਮਾਂ 'ਚ ਰੁੱਝੇ ਰਹਿ ਸਕਦੇ ਹੋ। ਪਰਿਵਾਰਿਕ ਸਮੱਸਿਆ ਅਤੇ ਵਿਅਰਥ ਦੀਆਂ ਉਲਝਣਾਂ ਰਹਿਣਗੀਆਂ, ਜਦੋਂਕਿ ਵਪਾਰਕ ਖੇਤਰ 'ਚ ਰੁਝੇਵਾਂ ਵਧੇਗਾ।
ਕੰਨਿਆ: ਆਰਥਿਕ ਯੋਜਨਾ ਨੂੰ ਸਾਕਾਰ ਰੂਪ ਦੇਣ 'ਚ ਸਫਲਤਾ ਮਿਲੇਗੀ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਆਰਥਿਕ ਪਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਕਾਰੀ ਰਹੇਗਾ।
ਤੁਲਾ: ਤੁਸੀਂ ਅੱਜ ਕਾਲਸਰਪ ਯੋਗ ਤੋਂ ਗ੍ਰਸਤ ਰਹੋਗੇ। ਕੰਮ ਦੇ ਖੇਤਰ 'ਚ ਰੁਕਾਵਟਾਂ ਆਉਣਗੀਆਂ। ਬੋਲੀ 'ਤੇ ਸੰਜਮ ਰੱਖਣਾ ਲਾਭਕਾਰੀ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।
ਬ੍ਰਿਸ਼ਚਕ: ਛੋਟੀਆਂ-ਛੋਟੀਆਂ ਗੱਲਾਂ 'ਤੇ ਉਤੇਜਿਤ ਨਾ ਹੋਵੋ। ਬਲੱਡ ਪ੍ਰੈਸ਼ਰ ਕੰਟਰੋਲ ਰੱਖੋ, ਜਦੋਂਕਿ ਆਰਥਿਕ ਯੋਜਨਾ ਸਫਲ ਹੋਵੇਗੀ। ਪਿਤਾ ਜਾਂ ਸਬੰਧਿਤ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫਲ ਰਹੋਗੇ।
ਧਨੁ: ਅੱਜ ਤੁਸੀਂ ਕਾਲ ਸਰਪ ਯੋਗ ਤੋਂ ਗ੍ਰਸਤ ਹੋ। ਇਸ ਕਾਰਨ ਮਨ ਅਸ਼ਾਂਤ ਰਹੇਗਾ। ਵਗਦੇ ਹੋਏ ਪਾਣੀ 'ਚ ਜ਼ਿੰਦਾ ਮੱਛੀਆਂ ਛੱਡੋ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।
ਮਕਰ: ਆਰਥਿਕ ਤਣਾਅ ਮਨ ਨੂੰ ਅਸ਼ਾਂਤ ਕਰੇਗਾ ਪਰ ਪਿਤਾ ਜਾਂ ਸਬੰਧਿਤ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਪਿਆਰੇਜਨ ਨਾਲ ਮੁਲਾਕਾਤ ਹੋਵੇਗੀ।
ਕੁੰਭ: ਰੁਝੇਵਾਂ ਵਧੇਗਾ। ਆਰਥਿਕ ਤਣਾਅ ਵੀ ਵਧੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਆ ਸਕਦੀ ਹੈ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਵਪਾਰਕ ਮਾਣ-ਸਨਮਾਨ ਵਧੇਗਾ।
ਮੀਨ: ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।