Today’s Horoscope: 23 ਦਸੰਬਰ 2019 ਸੋਮਵਾਰ, ਇਸ ਰਾਸ਼ੀ ਵਾਲਿਆਂ ਦੇ ਬਣਨਗੇ ਵਿਗੜੇ ਕੰਮ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 23 ਦਸੰਬਰ 2019, ਸੋਮਵਾਰ, ਪੋਹ ਮਹੀਨਾ, ਕ੍ਰਿਸ਼ਨ ਪੱਖ, ਦਵਾਦਸ਼ੀ ਦਾ ਰਾਸ਼ੀਫਲ਼।

ਅੱਜ ਦਾ ਦਿਸ਼ਾਸ਼ੂਲ: ਪੂਰਬ।

ਅੱਜ ਦਾ ਰਾਹੂਕਾਲ: ਸਵੇਰੇ 07:30 ਵਜੇ ਤੋਂ ਸਵੇਰੇ 09:00 ਵਜੇ ਤਕ।

ਅੱਜ ਦਾ ਪਰਵ ਤੇ ਤਿਉਹਾਰ: ਸੋਮ ਪ੍ਰਦੋਸ਼।

ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ।

ਕੱਲ੍ਹ ਦੀ ਭੱਦਰਾ: ਬਾਅਦ ਦੁਪਹਿਰ 12:19 ਵਜੇ ਤੋਂ ਰਾਤ 11;49 ਵਜੇ ਤਕ।

24 ਦਸੰਬਰ ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਣ, ਦੱਖਣ ਗੋਲ, ਸਰਦ ਰੁੱਤ, ਪੋਹ ਮਹੀਨਾ, ਕ੍ਰਿਸ਼ਨ ਪੱਖ ਤ੍ਰਿਓਦਸ਼ੀ 12 ਘੰਟੇ 19 ਮਿੰਟ, ਤਕ ਉਪਰੰਤ ਚਤੁਰਥੀ, ਅਨੁਰਾਧਾ ਨਛੱਤਰ 16 ਘੰਟੇ 59 ਮਿੰਟ ਤਕ ਉਪਰੰਤ ਜੇਸ਼ਠ ਨਛੱਤਰ, ਸ਼ੂਲ ਯੋਗ 25 ਘੰਟੇ 25 ਮਿੰਟ ਤਕ ਉਪਰੰਤ ਗੰਡ ਯੋਗ, ਬ੍ਰਿਸ਼ਚਕ 'ਚ ਚੰਦਰਮਾ।

ਮੇਖ: ਕੁਝ ਪਰਿਵਾਰਿਕ ਤੇ ਕੁਝ ਵਪਾਰਕ ਸਮੱਸਿਆ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਕਾਰੀ ਰਹੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਰਹੇਗਾ।

ਬ੍ਰਿਖ: ਭੱਜਦੌੜ ਰਹੇਗੀ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ।

ਮਿਥੁਨ: ਅਣਜਾਣੇ ਡਰ ਤੋਂ ਗ੍ਰਸਤ ਰਹੋਗੇ। ਗੁਪਤ ਦੁਸ਼ਮਣ ਦਾ ਡਰ ਰਹੇਗਾ, ਜਦੋਂਕਿ ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਕਰਕ: ਰਿਸ਼ਤਿਆਂ 'ਚ ਨੇੜਤਾ ਆਵੇਗੀ। ਵਪਾਰਕ ਮਾਮਲਿਆਂ 'ਚ ਤਰੱਕੀ ਹੋਵੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਵਿਗੜੇ ਕੰਮ ਬਣਨਗੇ।

ਸਿੰਘ: ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ ਪਰ ਦੋਸਤਾਨਾ ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ। ਸਿਹਤ ਪ੍ਰਤੀ ਲਾਪਰਵਾਹ ਨਾ ਰਹੋ। ਕਿਸੇ ਪਿਆਰੇ ਨਾਲ ਅਚਾਨਕ ਮੁਲਾਕਾਤ ਹੋਵੇਗੀ।

ਕੰਨਿਆ: ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਵਿਅਰਥ ਦੀ ਪਰੇਸ਼ਾਨੀ ਅਤੇ ਉਲਝਣਾਂ ਰਹਿਣਗੀਆਂ। ਆਰਥਿਕ ਮਾਮਲਿਆਂ 'ਚ ਸੁਚੇਤ ਰਹੋ। ਕਾਰੋਬਾਰ 'ਚ ਨਿਵੇਸ਼ ਨਾ ਕਰੋ।

ਤੁਲਾ: ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਮਾਣ-ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਯਤਨ ਸਫਲ ਹੋਣਗੇ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਬ੍ਰਿਸ਼ਚਕ: ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ। ਪੁਰਾਣੇ ਦੋਸਤਾਂ ਨਾਲ ਅਚਾਨਕ ਮੁਲਾਕਾਤ ਹੋਵੇਗੀ।

ਧਨੁ: ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਵਪਾਰਕ ਮਾਮਲਿਆਂ 'ਚ ਤਰੱਕੀ ਹੋਵੇਗੀ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

ਮਕਰ: ਮਨ ਅਸ਼ਾਂਤ ਹੋ ਸਕਦਾ ਹੈ। ਵਿਅਰਥ ਦੀ ਭੱਜਦੌੜ ਬਣੀ ਰਹੇਗੀ। ਸਿਹਤ ਅਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਕਾਰੀ ਰਹੇਗਾ।

ਕੁੰਭ: ਵਪਾਰਕ ਮਾਣ-ਸਨਮਾਨ ਵਧੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਵਾਧਾ ਹੋਵੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ।

ਮੀਨ: ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਵਿਗੜੇ ਕੰਮ ਬਣਨਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।