Today’s Horoscope: 17 ਦਸੰਬਰ 2019 ਮੰਗਲਵਾਰ, ਇਸ ਰਾਸ਼ੀ ਵਾਲਿਆਂ ਨੂੰ ਗੁਪਤ ਦੁਸ਼ਮਣ ਦੇ ਸਕਦੇ ਹਨ ਤਣਾਅ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼
ਅੱਜ ਦੀ ਗ੍ਰਹਿ ਸਥਿਤੀ: 17 ਦਸੰਬਰ 2019 ਮੰਗਲਵਾਰ, ਪੋਹ ਮਹੀਨਾ, ਕ੍ਰਿਸ਼ਨ ਪੱਖ, ਪਾਸ਼ਠੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ: ਸ਼ਾਮ 03.00 ਵਜੇ ਤੋਂ ਬਾਅਦ ਸ਼ਾਮ 04.30 ਵਜੇ ਤਕ।
ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਉੱਤਰ।
ਅੱਜ ਦੀ ਭੱਦਰਾ: ਰਾਤ ਦੇ 1.38 ਵਜੇ ਤੋਂ 18 ਦਸੰਬਰ ਦੁਪਹਿਰ 12.37 ਵਜੇ ਤਕ।
18 ਦਸੰਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਪੋਹ ਮਹੀਨਾ, ਕ੍ਰਿਸ਼ਨ ਪੱਖ ਸਪਤਮੀ 23 ਘੰਟੇ 31 ਮਿੰਟ ਤਕ, ਉਪਰੰਤ ਅਸ਼ਠਮੀ ਪੂਰਬਾਫੁਲਗਨੀ ਨਛੱਤਰ 24 ਘੰਟੇ 1 ਮਿੰਟ ਤਕ, ਉਪਰੰਤ ਉੱਤਰਾਫਾਲਗੁਨੀ ਨਛੱਤਰ ਪ੍ਰੀਤੀ ਯੋਗ 20 ਘੰਟੇ 14 ਮਿੰਟ ਤਕ, ਉਪਰੰਤ ਆਯੂਸ਼ਮਾਨ ਯੋਗ ਸਿੰਘ 'ਚ ਚੰਦਰਮਾ ਉਪਰੰਤ ਕੰਨਿਆ 'ਚ।
ਮੇਖ: ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ ਸਫਲ ਹੋਣਗੀਆਂ। ਦੂਜਿਆਂ ਤੋਂ ਸਹਿਯੋਗ ਮਿਲੇਗਾ।
ਬ੍ਰਿਖ: ਪਤੀ-ਪਤਨੀ ਜੀਵਨ 'ਚ ਤਣਾਅ ਆ ਸਕਦਾ ਹੈ। ਕੁਝ ਪਰਿਵਾਰਕ ਤੇ ਕੁਝ ਆਰਥਿਕ ਸਮੱਸਿਆ ਰਹੇਗੀ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਕਾਰੋਬਾਰ 'ਚ ਜੋਖ਼ਮ ਨਾ ਚੁੱਕੋ।
ਮਿਥੁਨ: ਵਿਰੋਧੀ ਨਾਕਾਮ ਹੋਣਗੇ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਨਵੀਂ ਨੌਕਰੀ ਦੀ ਦਿਸ਼ਾ 'ਚ ਕਾਮਯਾਬੀ ਮਿਲੇਗੀ।
ਕਰਕ: ਗੁਪਤ ਦੁਸ਼ਮਣ ਤਣਾਅ ਦੇ ਸਕਦਾ ਹੈ। ਕਿਸੇ ਰਿਸ਼ਤੇਦਾਰ ਤੋਂ ਵਿਵਾਦ ਦੀ ਸਥਿਤੀ ਕਸ਼ਟਦਾਇਕ ਹੋਵੇਗੀ। ਚੱਲ ਜਾਂ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ।
ਸਿੰਘ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਕਾਰੋਬਾਰ ਵਿਚ ਕੋਸ਼ਿਸ਼ਾਂ ਸਫਲ ਹੋਣਗੀਆਂ।
ਕੰਨਿਆ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ਵਿਚ ਕਾਮਯਾਬੀ ਮਿਲੇਗੀ ਪਰ ਅਧੀਨ ਕਰਮਚਾਰੀ ਤੋਂ ਤਣਾਅ ਮਿਲ ਸਕਦਾ ਹੈ।
ਤੁਲਾ: ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕੰਮਾਂ 'ਚ ਰੁਝੇਵੇਂ ਰਹਿਣਗੇ।
ਬ੍ਰਿਸ਼ਚਕ: ਧਾਰਮਿਕ ਰੁਚੀ 'ਚ ਵਾਧਾ ਹੋਵੇਗਾ। ਚੱਲ-ਅਚੱਲ ਜਾਇਦਾਦ ਵਿਚ ਵਾਧਾ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ।
ਧਨੁ: ਕਾਰੋਬਾਰੀ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰ ਵਿਚ ਸਨਮਾਨ ਵਧੇਗਾ। ਸਿੱਖਿਆ 'ਚ ਸਫਲਤਾ ਮਿਲੇਗੀ।
ਮਕਰ: ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ। ਪਿਤਾ ਦਾ ਸਹਿਯੋਗ ਮਿਲੇਗਾ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ।
ਕੁੰਭ: ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਔਲਾਦ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਆਰਥਿਕ ਪੱਖ ਮਜ਼ਬੂਤ ਹੋਵੇਗਾ।
ਮੀਨ: ਉੱਚ ਅਧਿਕਾਰੀ ਜਾਂ ਘਰ ਦੇ ਪ੍ਰਧਾਨ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋ ਸਕਦਾ ਹੈ। ਕਾਰੋਬਾਰ ਮਾਮਲਿਆਂ ਵਿਚ ਸਫਲਤਾ ਮਿਲੇਗੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।