by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਇੱਕ ਭਾਰਤੀ ਮੂਲ ਦੇ ਜੋੜੇ ਤੇ ਉਨ੍ਹਾਂ ਦੇ ਪੁੱਤਰ ਦੀ ਘਰ 'ਚ ਅੱਗ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਦੋਂ ਫਾਇਰਫਾਈਟਰਜ਼ ਪਹੁੰਚੇ ਤਾਂ ਘਰ ਅੱਗ ਦੀ ਲਪੇਟ ਵਿੱਚ ਆ ਗਿਆ। ਇੱਕ ਬੇਸਮੈਂਟ ਫਲੈਟ 'ਚ ਦੋ ਲਾਸ਼ਾਂ ਮਿਲੀਆਂ ਹਨ। ਅਗਲੇ ਦਿਨ ਫਾਇਰਫਾਈਟਰਜ਼ ਨੂੰ ਤੀਜੀ ਲਾਸ਼ ਮਿਲੀ। ਗੁਆਂਢੀਆਂਤੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਜੋੜੇ ਦੀ ਪਛਾਣ ਨੰਦਾ ਬਾਲੋ ਪਾਸਰਾਡ ਅਤੇ ਬੋਨੋ ਸਲੀਮਾ ਸੈਲੀ ਪਾਸਰਾਡ ਵਜੋਂ ਕੀਤੀ ਹੈ। ਉਨ੍ਹਾਂ ਦੇ 22 ਸਾਲਾ ਬੇਟੇ ਡੇਵੋਨ ਪਾਸਰਾਡ ਦੀ ਲਾਸ਼ ਅਗਲੇ ਹੀ ਦਿਨ ਮਿਲੀ ਸੀ।
9 ਪਰਿਵਾਰਾਂ ਦੇ 29 ਬਾਲਗ ਤੇ 13 ਬੱਚੇ ਅੱਗ 'ਚ ਝੁਲਸ ਗਏ ਸਨ, ਜਦੋਂ ਕਿ ਕਈ ਫਾਇਰਫਾਈਟਰ ਜ਼ਖਮੀ ਹੋ ਗਏ ਸਨ। ਰਿਸ਼ਤੇਦਾਰਾਂ ਦੇ ਅਨੁਸਾਰ, ਨੰਦਾ ਪਾਸਰਾਡ ਫਾਰਮਾਸਿਊਟੀਕਲ ਕੰਪਨੀ ਤੋਂ ਸੇਵਾਮੁਕਤ ਹੋਇਆ ਸੀ ਜਦੋਂ ਕਿ ਉਸਦੀ ਪਤਨੀ ਜੇਐਫਕੇ ਹਵਾਈ ਅੱਡੇ 'ਤੇ ਕੰਮ ਕਰਦੀ ਸੀ।