by jaskamal
ਨਿਊਜ਼ ਡੈਸਕ : World Boxing Championship ’ਚ ਭਾਰਤ ਦੀ ਨਿਕਹਤ ਜ਼ਰੀਨ ਨੇ ਇਤਿਹਾਸ ਰਚਿਆ ਹੈ। ਵੀਰਵਾਰ ਨੂੰ ਹੋਏ ਫਾਈਨਲ ਮੁਕਾਬਲੇ ’ਚ ਨਿਕਹਤ ਨੇ ਜਿੱਤ ਦਰਜ ਕੀਤੀ ਤੇ ਗੋਲਡ ਮੈਡਲ ਆਪਣੇ ਨਾਂ ਕੀਤਾ। 52 ਕਿਲੋਗ੍ਰਾਮ ਭਾਰ ਵਰਗ ’ਚ ਨਿਕਹਤ ਨੇ ਥਾਈਲੈਂਡ ਦੀ ਜਿਟਪੌਂਗ ਜੁਤਾਮਾਸ ਨੂੰ 5-0 ਨਾਲ ਹਰਾ ਦਿੱਤਾ।
ਫਾਈਟ ਦੌਰਾਨ ਨਿਕਹਤ ਜ਼ਰੀਨ ਨੇ ਦਬਦਬਾ ਬਰਕਰਾਰ ਰੱਖਿਆ। ਨਿਕਹਤ ਨੇ ਆਪਣੇ ਬਾਊਟ ਦੀ ਸ਼ੁਰੂਆਤ ਵਿਰੋਧੀ ਬਾਕਸਰ ਜਿਟਪੌਂਗ ਜੁਤਾਮਾਸ ਨੂੰ ਰਾਈਟ ਹੈਂਡ ਤੋਂ ਜੈਬ ਮਾਰਦੇ ਹੋਏ ਕੀਤੀ। ਭਾਰਤ ਦੀ ਇਸ ਧੀ ਨੇ ਪਹਿਲੀ ਵਾਰ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨੇ ਦਾ ਮੈਡਲ ਜਿੱਤ ਕੇ ਭਾਰਤ ਦਾ ਨਾਂ ਚਮਕਾਇਆ ਹੈ।