Bigg Boss 13: ਸ਼ਹਿਨਾਜ਼ ਤੇ ਆਸਿਮ ਕੋਲ ਖ਼ੁਦ ਨੂੰ ਬਚਾਉਣ ਦਾ ਜਬਰਦਸਤ ਮੌਕਾ, ਹਿਨਾ ਖ਼ਾਨ ਕਰੇਗੀ ਫ਼ੈਸਲਾ

by

ਮੀਡੀਆ ਡੈਸਕ: ਬਿੱਗ ਬੌਸ ਦੇ ਘਰ 'ਚ ਹੁਣ ਮਾਹੌਲ ਫਾਈਨਲ ਵਾਲਾ ਹੋ ਰਿਹਾ ਹੈ। ਮੈਂਬਰ ਆਖਿਰ ਤਕ ਖ਼ੁਦ ਨੂੰ ਬਚਾਏ ਰੱਖਣ ਲਈ ਦੱਬ ਕੇ ਮਿਹਨਤ ਕਰ ਰਹੇ ਹਨ। ਅਜਿਹੇ 'ਚ ਸ਼ਹਿਨਾਜ਼ ਗਿੱਲ਼ ਤੇ ਆਸਿਮ ਰਿਆਜ਼ ਕੋਲ ਇਕ ਸੁਨਿਹਰਾ ਮੌਕਾ ਹੈ, ਕਿ ਉਹ ਆਪਣੇ ਆਪ ਨੂੰ ਘੱਟੋਂ-ਘੱਟ ਇਕ ਵਾਰ ਸੁਰੱਖਿਅਤ ਕਰ ਲੈਣ। ਇਸ ਨੂੰ ਲੈ ਕੇ ਬਿੱਗ ਬੌਸ 'ਚ ਐਕਸ ਰਨਰਅਪ ਹਿਨਾ ਖ਼ਾਨ ਨੇ ਐਂਟਰੀ ਮਾਰੀ ਹੈ। ਇਸ ਵਾਰ ਸਲਮਾਨ ਖ਼ਾਨ ਜਾਂ ਜਨਤਾ ਤੈਅ ਨਹੀਂ ਕਰੇਗੀ ਕਿ ਕੌਣ ਬਚੇਗਾ। ਇਸ ਵਾਰ ਇਹ ਤੈਅ ਕਰੇਗੀ ਹਿਨਾ ਖ਼ਾਨ।

ਬਿੱਗ ਬੌਸ ਸੋਮਵਾਰ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਬਿੱਗ ਬੌਸ ਦੀ ਐਕਸ ਰਨਰਅਪ ਹਿਨਾ ਖ਼ਾਨ ਨੇ ਘਰ 'ਚ ਐਂਟਰੀ ਲਵੇਗੀ। ਉਹ ਘਰ 'ਚ ਇਕ ਟਾਸਕ ਕਰਵਾਏਗੀ, ਜਿਸ 'ਚ ਐਲਿਟ ਕਲੱਬ ਦੇ ਮੈਂਬਰ ਦੀ ਚੋਣ ਕੀਤੀ ਜਾਵੇਗੀ। ਇਸ ਕਲੱਬ 'ਚ ਸ਼ਾਮਲ ਹੋਣ ਲਈ ਸਿਰਫ ਦੋ ਦਾਅਵੇਦਾਰ ਹਨ। ਸ਼ਹਿਨਾਜ਼ ਗਿੱਲ ਤੇ ਆਸਿਮ ਰਿਆਜ਼। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਸਟੈਂਡਅਪ ਕਾਮੇਡੀ ਵਾਲਾ ਲਾਸਟ ਟਾਸਕ ਜਿੱਤਿਆ ਸੀ।

Link: https://www.instagram.com/p/B7QGNh8hqV2/?utm_source=ig_web_copy_link

ਪ੍ਰੋਮੋ 'ਚ ਹਿਨਾ ਖ਼ਾਨ ਕਹਿੰਦੀ ਹੈ ਕਿ ਤੁਹਾਡੇ ਦੋਵਾਂ 'ਚੋਂ ਕਈ ਐਲਿਟ ਕਲੱਬ ਲਈ ਚੁਣਿਆ ਜਾਵੇਗਾ ਜਾਂ ਫਿਰ ਕੋਈ ਵੀ ਨਹੀਂ ਚੁਣਿਆ ਜਾਵੇਗਾ। ਹਿਨਾ ਦੱਸਦੀ ਹੈ ਕਿ ਵਿਜੇਤਾ ਨੂੰ ਇਕ ਖ਼ਾਸ ਛੁੱਟ ਮਿਲੇਗੀ। ਉਹ ਕਿਸੇ ਆਉਣ ਵਾਲੇ ਹਫ਼ਤੇ 'ਚ ਐਲੀਮਿਨੇਸ਼ਨ ਤੋਂ ਆਪਣਾ ਨਾਂ ਵਾਪਸ ਲੈ ਸਕਦਾ ਹੈ। ਅਜਿਹੇ 'ਚ ਸ਼ਹਿਨਾਜ਼ ਤੇ ਆਸਿਮ ਲਈ ਕਾਫ਼ੀ ਸ਼ਾਨਦਾਰ ਮੌਕਾ ਹੈ। ਐਲੀਮਿਨੇਸ਼ਨ ਤੋਂ ਬੱਚ ਕੇ ਖ਼ੁਦ ਨੂੰ ਫਾਈਨਲ 'ਚ ਪਹੁੰਚਾ ਸਕਦੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।