ਬਜਟ 2019 – ਜਾਣੋ ਬਜਟ ਵਿਚ ਕੀ ਸਸਤਾ ਕੀ ਮਹਿੰਗਾ

by mediateam

ਨਵੀਂ ਦਿੱਲੀ , 05 ਜੁਲਾਈ ( NRI MEDIA )

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2019 ਦਾ ਬਜਟ ਪੇਸ਼ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਜਟ ਵਿੱਚ ਪਿੰਡ, ਗਰੀਬ, ਕਿਸਾਨ ਅਤੇ ਨੌਜਵਾਨਾਂ ਦੀ ਚਿੰਤਾ ਕੀਤੀ ਹੈ , ਹਾਲਾਂਕਿ ਟੈਕਸ ਸਲੇਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ , ਵਿੱਤ ਮੰਤਰੀ ਨੇ ਘਰ ਅਤੇ ਇਲੈਕਟ੍ਰਿਕ ਵਾਹਨ ਖਰੀਦਣ ਲਈ ਵਾਧੂ ਟੈਕਸ ਦੀ ਛੂਟ ਦੇਣ ਦਾ ਐਲਾਨ ਕੀਤਾ ਹੈ ,  ਉਥੇ ਹੀ ਅਮੀਰ ਵਰਗ ਉੱਤੇ ਟੈਕਸ ਦਾ ਕੁਝ ਬੋਝ ਵਧਾਇਆ ਗਿਆ ਹੈ , ਉਨ੍ਹਾਂ ਦੇ ਐਲਾਨਨਾਮੇ ਵਿਚ ਕੁਝ ਚੀਜਾਂ ਨੂੰ ਸਸਤਾ ਕੀਤਾ ਗਿਆ ਹੈ ਜਿਸ ਨਾਲ ਆਮ ਆਦਮੀ ਨੂੰ ਰਾਹਤ ਮਿਲੇਗੀ ਪਰ ਕੁਝ ਅਜਿਹੀਆਂ ਐਲਾਨਾਂ ਕੀਤੀਆਂ ਜਾ ਰਹੀਆਂ ਹਨ ਕਿ ਕੁਝ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ |


ਇਹ ਸਭ ਕੁਝ ਹੋਵੇਗਾ ਮਹਿੰਗਾ 

ਮੋਦੀ ਸਰਕਾਰ ਦੇ ਇਸ ਬਜਟ ਤੋਂ ਮਗਰੋਂ ਪੈਟਰੋਲ-ਡੀਜ਼ਲ, ਸੋਨਾ, ਕਾਜ਼ੀ ਮਹਿੰਗੇ ਹੋਣਗੇ , ਪੈਟਰੋਲ ਅਤੇ ਡੀਜ਼ਲ 'ਤੇ 1 ਰੁਪਏ ਪ੍ਰਤੀ ਲਿਟਰ ਦੀ ਕਸਟਮ ਡਿਊਟੀ ਵਧਾਈ ਗਈ ਹੈ , ਸੋਨੇ ਤੇ ਇੰਪੋਰਟ ਦਰ 10 ਤੋਂ ਵਧਾ ਕੇ 12.5 ਫੀਸਦੀ ਹੋ ਗਈ ਹੈ ,  ਸੋਨੇ ਤੇ 2.5 ਫੀਸਦੀ ਆਯਾਤ ਘੇਰਾ ਵਧਾਇਆ ਗਿਆ ਹੈ ਜਿਸ ਕਰਕੇ ਕਈ ਵਸਤਾਂ ਦੀ ਕੀਮਤ 'ਚ ਵਾਧਾ ਹੋਵੇਗਾ |

ਬਹੁਤ ਸਾਰੇ ਚੀਜਾਂ ਉੱਤੇ ਆਯਾਤ ਚਾਰਜ ਵਧਾਏ ਗਏ ਹਨ ਜਿਨ੍ਹਾਂ ਵਿਚ ਪੈਟਰੋਲ ਡੀਜਲ ਸਭ ਤੋਂ ਵੱਡਾ ਹਿੱਸਾ ਹਨ , ਇਸ ਤੋਂ ਇਲਾਵਾ ਆਟੋ ਪਾਰਟਸ, ਸਿੰਥੈਟਿਕ ਰਬੜ, ਪੀਵੀਸੀ, ਟਾਇਲ ਵੀ ਮਹਿੰਗੇ ਕੀਤੇ ਗਏ ਹਨ  , ਇਹ ਪ੍ਰਸਤਾਵਿਤ ਬਜਟ ਲਾਗੂ ਹੋਣ ਤੋਂ ਬਾਅਦ ਤੰਬਾਕੂ ਉਤਪਾਦ ਵੀ ਮਹਿੰਗਏ ਹੋਣਗੇ ,  ਸੋਨੇ ਦੇ ਇਲਾਵਾ ਚਾਂਦੀ ਵੀ ਮਹਿੰਗੀ ਹੋਵੇਗੀ , ਆਟੋ ਪਾਰਟਸ , ਸਟੈਨਲੇਸ ਸਟੀਲ ਉਤਪਾਦ, ਏ.ਸੀ., ਲਾਊਡ ਸਪੀਕਰ, ਵੀਡੀਓ ਰਿਕਾਰਡਰ, ਸੀਸੀਟੀਵੀ ਕੈਮਰਾ, ਵਾਹਨ ਦਾ ਹੌਰਨ, ਸਿਗਰੇਟ ਆਦਿ ਬਹੁਤ ਹੀ ਮਹਿੰਗੇ ਹੋਏ ਹਨ |


ਇਹ ਚੀਜ਼ਾਂ ਹੋ ਜਾਣਗੀਆਂ ਸਸਤੀਆਂ 

ਨਵੇਂ ਬੱਜਟ ਤੋਂ ਬਾਅਦ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਸਸਤੀਆਂ ਹੋਣਗੀਆਂ , ਇਸ ਤਰ੍ਹਾਂ ਕੀਮਤਾਂ ਘੱਟ ਹੋਣ ਨਾਲ ਇਨ੍ਹਾਂ ਕਾਰਾਂ ਦਾ ਵਧੇਰੇ ਇਸਤੇਮਾਲ ਹੋਵੇਗਾ , ਸਰਕਾਰ ਨੇ ਈ ਵਾਹਨ ਉੱਤੇ ਲਏ 12 ਫੀਸਦੀ ਟੈਕਸ ਘਟਾ ਕੇ 5 ਫੀਸਦੀ ਕਰ ਦਿੱਤਾ ਹੈ , ਨਵੇਂ ਬਜਟ ਤੋਂ ਬਾਅਦ ਘਰ ਲੌਨ ਲੈਣਾ ਵੀ ਸਸਤਾ ਹੋਵੇਗਾ, ਭਾਵ ਘਰ ਖਰੀਦਣਾ ਹੁਣ ਕਿਫਾਇਤੀ ਹੋ ਜਾਵੇਗਾ , ਸਸਤੇ ਘਰ ਲਈ ਵਿਆਜ 'ਤੇ 3.5 ਲੱਖ ਰੁਪਏ ਦੀ ਛੂਟ ਮਿਲੇਗੀ 

ਨਿਰਮਲਾ ਸੀਤਾਰਮਨ ਦੇ ਇਸ ਬਜਟ ਤੋਂ ਬਾਅਦ ਸਾਬਣ, ਸ਼ੈਂਪੂ, ਵਾਲਾਂ ਦਾ ਤੇਲ, ਟੂਥਪੈਸਟ, ਬਿਜਲੀ ਦਾ ਘਰੇਲੂ ਸਮਾਨ ਸਸਤਾ ਹੋਇਆ ਹੈ , ਇਸ ਤੋਂ ਇਲਾਵਾ ਗੱਦਾ, ਬਿਸਤਰੇ, ਐਨਕਾਂ ਦੇ ਫ੍ਰੇਮ, ਬਾਂਸ ਦੇ ਫਰਨੀਚਰ, ਪਾਸਤਾ, ਧੂਪ ਬੱਤੀ, ਨਮਕੀਨ, ਅਤੇ ਸੈਨੀਟਰੀ ਨੈਪਕਿਨ ਸਸਤੇ ਹੋਏ ਹਨ |


ਇਸ ਬਜਟ ਦੇ ਵਿਚ ਲੋਕ ਨੂੰ ਕਈ ਵੱਡਿਆ ਉਮੀਦ ਸਨ ਪਰ ਝੋਨੇ ਦੇ ਸੀਜਨ ਵਿਚ ਪੈਟਰੋਲ ਡੀਜ਼ਲ ਮਹਿੰਗਾ ਹੋ ਜਾਣਾ ਕਿਸਾਨਾਂ ਅਤੇ ਸਿੱਧੀ ਮਾਰ ਹੈ , ਇਸ ਤੋਂ ਇਲਾਵਾ ਕੋਈ ਵੀ ਵੱਡਾ ਫੈਸਲਾ ਨਹੀਂ ਲਿਆ ਗਿਆ ਜਿਸ ਨਾਲ ਆਮ ਲੋਕ ਨੂੰ ਸਿੱਧੀ ਰਾਹਤ ਮਿਲੇ , ਮਾਹਿਰਾਂ ਵਲੋਂ ਇਸ ਬਜਟ ਨੂੰ ਸੰਤੁਲਿਤ ਬਜਟ ਦਸਿਆ ਜਾ ਰਿਹਾ ਹੈ ਜਿਥੇ ਮੱਧ ਵਰਗ ਨੂੰ ਨਾ ਤਾਂ ਕੋਈ ਰਾਹਤ ਤੇ ਨਾ ਹੀ ਉਨ੍ਹਾਂ ਤੇ ਕੋਈ ਬੋਝ ਵਧਿਆ , ਪਰ ਅਮੀਰ ਉੱਤੇ ਟੈਕਸ ਦਾ ਵੱਡਾ ਬੋਝ ਪਾਇਆ ਗਿਆ ਹੈ |