ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਕਿਸੇ ਬੱਚੇ ਨੂੰ ਗੋਦ ਲੈਣ ਲਈ ਵਿਆਹ ਰਜਿਸਟ੍ਰੇਸ਼ਨ ਜ਼ਰੂਰੀ ਨਹੀਂ। ਕੋਰਟ ਦੇ ਇਸ ਹੁਕਮ ਨਾਲ ਟ੍ਰਾਂਸਜੈਂਡਰ ਵੀ ਬੱਚੇ ਨੂੰ ਗੋਦ ਲੈ ਸਕਦੇ ਹਨ। ਏਕਲ ਮਾਤਾ-ਪਿਤਾ ਹਿੰਦੂ ਦੱਤਕ ਤੇ ਪਾਲਣ ਪੋਸ਼ਨ ਐਕਟ, 1956 ਤਹਿਤ ਕਿਸੇ ਵੀ ਬੱਚੇ ਨੂੰ ਗੋਦ ਲੈ ਸਕਦਾ ਹੈ।
ਪਟੀਸ਼ਨ ’ਚ ਵਿਆਹ ਰਜਿਸਟਰਡ ਕਰਨ ਲਈ ਆਨਲਾਈਨ ਅਰਜ਼ੀ ’ਤੇ ਵਿਚਾਰ ਕਰਨ ਦਾ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਟ੍ਰਾਂਸਜੈਂਡਰ ਮਹਿਲਾ ਤੇ ਉਸ ਤੇ ਪਤੀ ਨੇ ਮਹਾਵੀਰ ਮੰਦਿਰ ਅਰਦਲੀ ਬਾਜ਼ਾਰ, ਵਾਰਾਣਸੀ ’ਚ ਹਿੰਦੂ ਰੀਤੀ ਨਾਲ ਵਿਆਹ ਕੀਤਾ। ਫਿਰ ਬੱਚਾ ਗੋਦ ਲੈਣ ਦਾ ਫ਼ੈਸਲਾ ਕੀਤਾ । ਇਸ ਲਈ ਉਨ੍ਹਾਂ ਨੇ ਡਿਪਟੀ ਰਜਿਸਟਰਾਰ ਵਾਰਾਣਸੀ ਦੇ ਸਾਹਮਣੇ ਆਨਲਾਈਨ ਅਰਜ਼ੀ ਕੀਤੀ। ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਟੀਸ਼ਨਰ ਇਕ ਟ੍ਰਾਂਸਜੈਂਡਰ ਮਹਿਲਾ ਹੈ।
ਨਤੀਜੇ ਵਜੋਂ ਉਨ੍ਹਾਂ ਨੇ ਡਿਪਟੀ ਰਜਿਸਟਰਾਰ ਨੂੰ ਆਪਣੇ ਵਿਆਹ ਨੂੰ ਰਜਿਸਟਰਡ ਕਰਨ ਦਾ ਨਿਰਦੇਸ਼ ਦੇਣ ਲਈ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ, ਤਾਂ ਜੋ ਉਹ ਬੱਚਾ ਗੋਦ ਲੈ ਸਕਣ। ਹਾਈ ਕੋਰਟ ਨੇ ਇਹ ਵੀ ਕਿਹਾ ਕਿ ਬੱਚੇ ਨੂੰ ਗੋਦ ਲੈਣ ਲਈ ਵਿਆਹ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ।