by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਕਾਲੀ ਆਗੂ ਦੀ ਕਾਰ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਡੀ. ਐੱਸ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਫਿਲੌਰ ਦਾ ਰਹਿਣ ਵਾਲਾ ਜਤਿਨ ਸ਼ਰਮਾ 25 ਪੁੱਤਰ ਅਜੇ ਸ਼ਰਮਾ ਹੈਰੋਇਨ ਦੀ ਸਪਲਾਈ ਦੇਣ ਗੋਰਾਇਆਂ ਵੱਲ ਜਾਣ ਵਾਲਾ ਹੈ।
ਐਸਟੀਐਫ ਦੇ ਡੀਐਸਪੀ ਰਾਜਕੁਮਾਰ ਦੀ ਅਗਵਾਈ 'ਚ ਇੱਕ ਟੀਮ ਨੇ ਖਹਿਰਾ ਭੱਟੀਆਂ 'ਚ ਨਾਕਾਬੰਦੀ ਕੀਤੀ ਸੀ। ਜਦੋਂ ਇੱਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਕਤ ਵਿਅਕਤੀ ਸਰਕਾਰੀ ਗੱਡੀ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਅੱਗੇ ਜਾ ਕੇ ਮੁਲਜ਼ਮ ਦੀ ਗੱਡੀ ਪਲਟ ਗਈ। ਇਸ ਤੋਂ ਬਾਅਦ ਐਸਟੀਐਫ ਦੀ ਟੀਮ ਨੇ ਉਸ ਨੂੰ ਫੜ ਲਿਆ। ਮੁਲਜ਼ਮਾਂ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।