ਠੰਡ ਵੱਧਣ ਕਰਕੇ ਇਸ ਦਿਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਹੋਣਗੇ ਬੰਦ

by

ਚਮੋਲੀ (Vikram Sehajpal) : ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਨੂੰ ਠੰਡ ਵੱਧਣ ਕਰਕੇ ਬੰਦ ਕੀਤੇ ਜਾ ਰਹੇ ਹਨ। ਇਸ ਵਾਰ ਵੱਧ ਮੌਸਮ ਵਿੱਚ ਕਾਫੀ ਫੇਰ ਬਦਲ ਹੋਣ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦਰਸ਼ਨਾਂ ਲਈ ਪਹੁੰਚੇ। 

ਜਾਣਕਾਰੀ ਮੁਤਾਬਕ ਸ੍ਰੀ ਹੇਮਕੁੰਟ ਸਾਹਿਬ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਗਲੇ ਸਾਲ ਨਾਲੋਂ ਵੱਧ ਹੈ ਤੇ ਅਗਲੇ ਸਾਲ ਵੀ ਵਧਣ ਦੀ ਉਮੀਦ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਟਰੈਕਿੰਗ ਮਾਰਗਾਂ 'ਤੇ ਭਾਰੀ ਬਰਫ਼ਬਾਰੀ ਹੋਣ ਕਾਰਨ ਨਿਰਧਾਰਤ ਤਾਰੀਖ ਤੋਂ ਦੇਰੀ ਤੋਂ ਖੁਲ੍ਹੇ ਸਨ।