ਹੇਮਾ ਮਾਲਿਨੀ ਬਣੀ ਪ੍ਰੋਡਿਊਸਰ – ਫਿਲਮ ‘ਮਿੱਟੀ – ਵਿਰਾਸਤ ਬੱਬਰਾਂ ਦੀ’ ਦਾ ਟੀਜ਼ਰ ਰਿਲੀਜ਼

by

ਮੀਡੀਆ ਡੈਸਕ ( NRI MEDIA )

ਹੁਣ ਗੱਲਬਾਤ ਕਰਦੇ ਹਾਂ ਪਾਲੀਵੁੱਡ ਦੀ - ਬਾਲੀਵੁੱਡ ਦੇ ਕਈ ਸਟਾਰਸ ਵਿੱਚ ਇਨੀਂ ਦਿਨੀਂ ਪੰਜਾਬੀ ਫਿਲਮਾਂ ਨੂੰ ਬਣਾਉਣ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲ ਹੈ , ਇਸ ਲਿਸਟ ਵਿੱਚ ਇੱਕ ਹੋਰ ਨਾਮ ਸ਼ੁਮਾਰ ਹੋ ਚੁੱਕਾ ਹੈ , ਇਹ ਨਾਮ ਹੈ ਬਾਲੀਵੁੱਡ ਦੀ ਵੱਡੀ ਸਟਾਰ ਹੇਮਾ ਮਾਲਿਨੀ ਦਾ , ਹੇਮਾਮਾਲਿਨੀ ਵੱਲੋਂ ਇਕ ਪੰਜਾਬੀ ਫਿਲਮ ਬਣਾਈ ਜਾ ਰਹੀ ਹੈ ਜਿਸ ਦਾ ਨਾਂ ਹੈ "ਮਿੱਟੀ - ਵਿਰਾਸਤ ਬੱਬਰਾਂ ਦੀ" ਜਿਸ ਦਾ ਟੀਜ਼ਰ ਹੁਣ ਰਿਲੀਜ਼ ਹੋਇਆ ਹੈ |


ਫਿਲਮ ਉਨ੍ਹਾਂ ਸੂਰਮਿਆਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਕੋਈ ਜ਼ਿਆਦਾ ਨਹੀਂ ਜਾਣਦਾ , ਫ਼ਿਲਮ ਦੀ ਕਹਾਣੀ ਆਜ਼ਾਦੀ ਦੇ ਉਨ੍ਹਾਂ ਘੁਲਾਟੀਆਂ ਬਾਰੇ ਹੈ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਆਜ਼ਾਦ ਵਾਤਾਵਰਨ ਦੇਣਾ ਚਾਹੁੰਦੇ ਸਨ , ਇਸ ਫਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ |

ਆਉਣ ਵਾਲੀ ਫਿਲਮ 'ਮਿੱਟੀ-ਵਿਰਾਸਤੀ ਬੱਬਰਂ ਦੀ' ਦਾ ਨਿਰਦੇਸ਼ਨ ਹਿਰਦੇ ਸ਼ੈੱਟੀ ਦੁਆਰਾ ਕੀਤਾ ਗਿਆ ਹੈ ,ਹੇਮਾ ਮਾਲਿਨੀ ਅਤੇ ਵੇਂਕਿ ਰਾਓ ਦੁਆਰਾ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ , ਇਹ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ, ਫਿਲਮ ਵਿਚ ਰਬੀ ਕੰਦੋਲਾ, ਕੁਲਜਿੰਦਰ ਸਿੰਘ ਸਿੱਧੂ, ਜਾਪਜੀ ਖਹਿਰਾ, ਜਗਜੀਤ ਸੰਧੂ, ਨਿਸ਼ੇਸ਼ਨ ਭੁੱਲਰ, ਧੀਰਜ ਕੁਮਾਰ, ਅਕਾਸ਼ਸ਼ਾ ਸਰੀਨ, ਪ੍ਰਿੰਸ ਕੰਵਲਜੀਤ ਸਿੰਘ, ਪਾਲੀ ਸੰਧੂ ਸ਼ਿਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ, ਨੀਤੂ ਪੰਧੇਰ , ਨਰਿੰਦਰ ਨੀਨਾ, ਅਨਿਤਾ ਸ਼ਬਦੀਸ਼, ਲੱਕੀ ਧਾਲੀਵਾਲ ਅਤੇ ਸੰਸਾਰ ਸੰਧੂ ਵਰਗ ਕਈ ਸਿਤਾਰੇ ਨਜ਼ਰ ਆਉਣਗੇ |