ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਨੂੰ ਗਰਮੀ ਨੂੰ ਰਾਹਤ ਮਿਲ ਸਕਦੀ ਹੈ। ਇਸ ਸਮੇ ਜ਼ਿਆਦਾਤਰ ਇਲਾਕਿਆਂ ਵਿੱਚ ਲੋਕਾਂ ਨੂੰ ਗਰਮੀ ਤੇ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਸੂਬੇ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਹੋਣ ਕਾਰਨ ਦੂਜੇ ਖੇਤਰਾਂ ਵਿੱਚ ਲੋਕਾਂ ਨੂੰ ਰਾਹਤ ਮਿਲੀ ਹੈ। ਜੇਕਰ ਪ੍ਰੀ- ਮਾਨਸੂਨ ਦੀ ਗੱਲ ਕਰੀਏ ਤਾਂ 27 ਤੋਂ 29 ਜਿਨ ਵਿਚਾਲੇ ਇਹ ਦਿੱਲੀ 'ਚ ਦਾਖ਼ਲ ਹੋ ਜਾਵੇਗਾ ਤੇ ਫਿਰ ਪੰਜਾਬ ਦੀ ਵਾਰੀ ਆਵੇਗੀ। ਬਿਪਰਜੋਏ ਤੂਫ਼ਾਨ ਕਾਰਨ ਮਾਨਸੂਨ ਦੀ ਰਫ਼ਤਾਰ ਹੋਲੀ ਹੋ ਗਈ ਹੈ।
ਪਿਛਲੇ 14 ਸਾਲਾਂ ਦੌਰਾਨ 6 ਵਾਰ ਅਜਿਹੇ ਮੌਕੇ ਆਏ ਹਨ ,ਜਦੋ ਮਾਨਸੂਨ ਨੇ ਸਮੇ ਤੋਂ ਪਹਿਲਾਂ ਹੀ ਦਸਤਕ ਦਿੱਤੀ ਹੈ ।ਮੌਸਮ ਵਿਭਾਗ ਅਨੁਸਾਰ ਅੱਜ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ਼ ਕੀਤਾ ਗਿਆ ,ਉੱਥੇ ਹੀ ਜ਼ਿਆਦਾਤਰ ਜ਼ਿਲ੍ਹਿਆਂ 'ਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ । ਪੰਜਾਬ ਦੇ ਅੰਮ੍ਰਿਤਸਰ ,ਮੋਗਾ, ਗੁਰਦਾਸਪੁਰ, ਜਲੰਧਰ ਸਮੇਤ ਹੋਰ ਵੀ ਹਿੱਸਿਆਂ 'ਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ ।