by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਇਲਾਕਿਆਂ 'ਚ ਕਾਲੇ ਬੱਦਲ ਛਾਏ ਰਹਿਣਗੇ ਤੇ ਭਾਰੀ ਬਰਸਾਤ ਹੋਵੇਗੀ। ਉੱਥੇ ਹੀ ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਜਲੰਧਰ, ਮੋਹਾਲੀ, ਆਨੰਦਪੁਰ ਸਾਹਿਬ ,ਕਪੂਰਥਲਾ ਸਮੇਤ 14 ਅਗਸਤ ਤੱਕ ਰੁਕ-ਰੁਕ ਬਰਸਾਤ ਹੋਵੇਗੀ, ਜਦਕਿ ਬਾਕੀ ਜ਼ਿਲ੍ਹਿਆਂ 'ਚ ਮੌਸਮ ਸਾਫ ਰਹੇਗਾ । ਜਿਸ ਕਾਰਨ ਲੋਕਾਂ ਨੂੰ ਹੁੰਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਕਈ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦੇ ਆਸਪਾਸ ਪਹੁੰਚ ਸਕਦਾ ਹੈ। 15 ਅਗਸਤ ਤੋਂ ਬਾਅਦ ਫਿਰ ਮੌਸਮ ਮੁਹਾਵਣਾ ਰਹੇਗਾ। ਫਿਲਹਾਲ ਅਗਲੇ ਹਫਤੇ ਤੱਕ ਤਾਪਮਾਨ 'ਚ ਕੋਈ ਤਬਦੀਲੀ ਨਹੀ ਹੋਵੇਗੀ। ਜਲੰਧਰ 'ਚ 19 ਮਿਲੀਮੀਟਰ ,ਰੋਪੜ 'ਚ 3.5 ਮਿਲੀਮੀਟਰ, ਜਦਕਿ ਚੰਡੀਗੜ੍ਹ 'ਚ 36 ਮਿਲੀਮੀਟਰ ਤੱਕ ਮੀਹ ਹੋਵੇਗਾ। ਪਟਿਆਲਾ 'ਚ 37.9 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ਼ ਕੀਤਾ ਗਿਆ , ਜੋ ਆਮ ਨਾਲੋਂ 3 ਡਿਗਰੀ ਜ਼ਿਆਦਾ ਹੈ ।