by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਭਰ ਦੇ ਕਈ ਸੂਬਿਆਂ ਵਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਜਿਸ ਤੋਂ ਬਾਅਦ ਮੌਸਮ ਕਾਫੀ ਠੰਡਾ ਹੋ ਗਿਆ ਹੈ ਭਾਰਤੀ ਮੌਸਮ ਵਿਭਾਗ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ 27 ਤੋਂ 30 ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ IMD ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ 28 ਤੋਂ 1 ਤੱਕ ਆਸਾਮ ਤੇ ਮੇਘਾਲਿਆ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ । 3 ਤੋਂ 4 ਦਿਨਾਂ ਦੌਰਾਨ ਹੀ ਉੱਤਰ ਪਛੱਮੀ ਭਾਰਤ ਦੇ ਕੁਝ ਹੋਏ ਸੂਬਿਆਂ ਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਤੋਂ ਮਾਨਸੂਨ ਦੀ ਵਾਪਸੀ ਸੰਭਵ ਹੈ। ਪੰਜਾਬ ,ਅੰਮ੍ਰਿਤਸਰ ਲੁਧਿਆਣਾ ਦੇ ਹੋਰ ਵੀ ਸੂਬਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ । ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਬਾਅਦ ਦੱਖਣ ਪੱਛਮੀ ਰਾਜਸਥਾਨ ਵਿੱਚ ਐਂਟੀ ਸਾਇਕਲੋਨ ਸਿਸਟਮ ਬਣੇਗਾ। ਜਿਸ ਨਾਲ ਪੰਜਾਬ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਠੰਡੀਆਂ ਹਵਾਵਾਂ ਸ਼ੁਰੂ ਹੋਣਗੀਆਂ।