by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖ ਨੂੰ ਮਿਲ ਰਹੀ ਹੈ। ਬ੍ਰੈਟ ਕਰੂਡ 2.16 ਡਾਲਰ ਡਿੱਗ ਕੇ 87.62 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਦੇਸ਼ 'ਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਕਈ ਰਾਜਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ । ਰਾਜਸਥਾਨ ਵਿੱਚ ਪੈਟਰੋਲ 0.68 ਰੁਪਏ ਸਸਤਾ ਹੋ ਗਿਆ ,ਡੀਜ਼ਲ 0.61 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਹਿਮਾਚਲ ਵਿੱਚ ਪੈਟਰੋਲ 0.35 ਰੁਪਏ ਮਹਿੰਗਾ ਹੋ ਗਿਆ ਜਦਕਿ ਡੀਜ਼ਲ 0.40 ਰੁਪਏ ਮਹਿੰਗਾ ਹੋ ਗਿਆ। ਮਹਾਰਾਸ਼ਟਰ ਵਿੱਚ ਪੈਟਰੋਲ 041 ਰੁਪਏ ਘੱਟ ਤੇ ਡੀਜ਼ਲ 0.40 ਰੁਪਏ ਹੋ ਗਿਆ ਹੈ ।