ਅਮਰੀਕਾ ‘ਚ ਗਰਮੀ ਦੇ ਕਹਿਰ ਨਾਲ 12 ਲੋਕਾਂ ਦੀ ਮੌਤ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਅਮਰੀਕਾ 'ਚ ਭਿਆਨਕ ਗਰਮੀ ਪੈ ਰਹੀ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਵਾਸ਼ਿੰਗਟਨ ਤੇ ਓਰੇਗਾਨ 'ਚ ਭਿਆਨਕ ਗਰਮੀ ਨਾਲ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ। ਗਰਮੀ ਦੇ ਚੱਲਦਿਆਂ ਬਿਜਲੀ ਦੀ ਮੰਗ 'ਚ ਭਾਰੀ ਇਜ਼ਾਫਾ ਹੋਇਆ ਹੈ ਜਿਸ ਨਾਲ ਬਲੈਕ ਆਊਟ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਭਾਰੀ ਦੇ ਮੰਗ ਦੇ ਚੱਲਦਿਆਂ ਬਿਜਲੀ ਦੀ ਕਟੌਤੀ ਕਰਨੀ ਪੈ ਰਹੀ ਹੈ। ਸਿਆਟਲ ਤੇ ਪੋਰਟਲੈਂਡ 'ਚ ਪਾਰਾ ਲਗਾਤਾਰ 100 ਡਿਗਰੀ ਫਾਰੇਨਹਾਈਟ ਤੋਂ ਜ਼ਿਆਦਾ ਬਣਿਆ ਹੋਇਆ ਹੈ। ਕੈਨੇਡਾ 'ਚ ਵੀ ਭਿਆਨਕ ਗਰਮੀ ਨਾਲ ਹਾਲਾਤ ਬੇਹੱਦ ਖਰਾਬ ਹੋ ਗਏ ਹਨ।