by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ): ਪਾਕਿਸਤਾਨ ਤੋਂ ਰੂਹ ਕੰਬਾਊ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚਾਚੇ ਨੇ ਆਪਣੇ ਹੀ 3 ਸਾਲਾਂ ਭਤੀਜੇ ਨੂੰ ਨਹਿਰ 'ਚ ਸੁੱਟ ਕੇ ਮਾਰ ਦਿੱਤਾ। ਇਹ ਘਟਨਾ ਹਾਫਿਜ਼ਾਬਾਦ ਦੇ ਗੜ੍ਹੀ ਗੋਸ ਇਲਾਕੇ ਦੀ ਦੱਸੀ ਜਾ ਰਹੀ ਹੈ, ਜਦੋ ਚਾਚੇ ਨੇ ਆਪਣੇ ਨਾਬਾਲਗ ਭਤੀਜੇ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ । ਅਧਿਕਾਰੀਆਂ ਅਨੁਸਾਰ 3 ਦਿਨ ਬਾਅਦ ਮਾਸੂਮ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀ ਅਨੁਸਾਰ ਵਿਅਕਤੀ ਨੇ ਆਪਣੇ ਭਰਾ ਨਾਲ ਲੜਾਈ ਕਾਰਨ ਭਤੀਜੇ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ। ਦੋਸ਼ੀ ਦੀ ਪਛਾਣ CCTV ਕੈਮਰੇ ਦੀ ਫੁਟੇਜ ਰਾਹੀਂ ਹੋਈ ਹੈ ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਫਿਲਹਾਲ ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।