by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੀ ਤਰਾਂ ਹੁਣ UP ਦੇ ਨੋਇਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰ ਨੌਜਵਾਨ ਡਿਲੀਵਰੀ ਬੁਲਾਏ ਨੂੰ 500 ਮੀਟਰ ਤੱਕ ਘੜੀਸ ਕੇ ਲੈ ਗਿਆ। ਦੱਸਿਆ ਜਾ ਰਿਹਾ ਕਾਰ ਚਾਲਕ ਲਾਸ਼ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ । ਨੌਜਵਾਨ ਦੀ ਪਛਾਣ ਕੌਸ਼ਲ ਯਾਦਵ ਦੇ ਰੂਪ 'ਚ ਹੋਈ ਹੈ । ਮ੍ਰਿਤਕ ਨੌਜਵਾਨ ਨੋਇਡਾ ਤੇ ਦਿੱਲੀ 'ਚ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਅਮਿਤ ਕੁਮਾਰ ਨੇ ਕਿਹਾ ਕਿ ਨਵੇਂ ਸਾਲ ਦੀ ਰਾਤ 1 ਵਜੇ ਆਪਣੇ ਭਰਾ ਕੌਸ਼ਲ ਨੂੰ ਫੋਨ ਕੀਤਾ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਚੁੱਕੇ ਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਅਣਪਛਾਤੇ ਵਿਅਕਤੀ ਨੇ ਕਿਹਾ ਕਿ ਤੁਹਾਡੇ ਭਰਾ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਸ਼ਨੀ ਮੰਦਰ ਕੋਲ ਘੜੀਸ ਕੇ ਸੜਕ 'ਤੇ ਲੈ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।