ਨਵੀਂ ਦਿੱਲੀ (ਐਨ .ਆਰ .ਆਈ ):ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਮੁਖੀ ਟੇਡ੍ਰੋਸ ਐਡਹਾਨਮ ਗੀਬ੍ਰੀਅਸੁਸ ਨੇ ਸੈਲਫ ਕੁਆਰੰਟੀਨ ਜਾਣ ਦਾ ਫੈਸਲਾ ਕੀਤਾ ਹੈ।ਕੋਰੋਨਾ ਮਹਾਮਾਰੀ ਦੇ ਬਚਾਵ ਦੇ ਲਈ ਸਮੇ -ਸਮੇ ਤੇ WHO ਦੇ ਵਲੋਂ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਤਾਂ ਜੋ ਕੋਰੋਨਾ ਵਰਗੀ ਮਹਾਮਾਰੀ ਤੋਂ ਬਚਾਵ ਕੀਤਾ ਜਾਵੇ ,ਡਬਲਯੂਐਚਓ ਨੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਪੰਜ ਵੱਡੇ ਕਦਮ ਚੁੱਕਣ ਦੀ ਅਪੀਲ ਕੀਤੀ। ਇਸ ਦੇ ਤਹਿਤ ਕੋਵਿਡ -19 ਦੇ ਫੈਲਣ 'ਤੇ ਸਫਲਤਾਪੂਰਵਕ ਨਿਯੰਤਰਣ ਪਾਉਣ ਵਾਲੇ ਦੇਸ਼ਾਂ ਨੂੰ ਵਧੇਰੇ ਯਤਨ ਕਰਨ, ਸੁਚੇਤ ਰਹਿਣ, ਅਤੇ ਫੈਲਣ ਨੂੰ ਘੱਟ ਰੱਖਣ ਲਈ ਤੁਰੰਤ ਕਾਰਵਾਈ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਓਥੇ ਹੀ ਕੋਰੋਨਾ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਮੁਖੀ ਟੇਡ੍ਰੋਸ ਐਡਹਾਨਮ ਗੀਬ੍ਰੀਅਸੁਸ ਨੇ ਸੈਲਫ ਕੁਆਰੰਟੀਨ ਜਾਣ ਦਾ ਫੈਸਲਾ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ, ਟੇਡ ਰੋਸ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਹ ਇੱਕ ਆਦਮੀ ਦੇ ਸੰਪਰਕ ਵਿੱਚ ਆਏ ਸੀ ਜਿਸ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ।
by simranofficial