by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਲੋਕਾਂ ਵਲੋਂ ਮੱਝਾਂ ਨੂੰ ਟੀਕਾ ਲੱਗਾ ਕੇ ਦੁੱਧ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਵਿਅਕਤੀ ਬੜੀ ਚਲਾਕੀ ਨਾਲ ਦੇਰ ਰਾਤ ਨੂੰ ਦੁੱਧ ਚੋਰੀ ਕਰਦਾ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਇਹ ਨੌਜਵਾਨ ਦੇਰ ਰਾਤ ਲੋਕਾਂ ਦੇ ਘਰ 'ਚ ਜਾ ਕੇ ਮੱਝਾਂ ਨੂੰ ਟੀਕਾ ਲਗਾ ਕੇ ਦੁੱਧ ਚੋਂਦਾ ਸੀ। ਅੱਜ ਲੋਕਾਂ ਵਲੋਂ ਉਸ ਨੂੰ ਦੁੱਧ ਸਮੇਤ ਫੜਿਆ ਗਿਆ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ। ਲੋਕਾਂ ਨੇ ਕਿਹਾ ਕਿ ਇਹ ਨੌਜਵਾਨ ਦੇਰ ਰਾਤ ਨੂੰ ਆਉਂਦਾ ਸੀ ਤੇ ਮੱਝਾਂ ਨੂੰ ਟੀਕਾ ਲੱਗਾ ਕੇ ਦੁੱਧ ਕੱਢ ਲੈਂਦਾ ਸੀ ਤੇ ਅੱਗੇ ਵੇਚਦਾ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।