by jaskamal
ਨਿਊਜ਼ ਡੈਸਕ : ਫੂਡ ਡਿਲੀਵਰੀ ਐਪਸ Swiggy ਤੇ Zomato ਨੇ ਬੁੱਧਵਾਰ ਦੁਪਹਿਰ ਨੂੰ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਹ ਅਜਿਹੇ ਸਮੇਂ 'ਚ ਹੈ ਜਦੋਂ ਦੇਸ਼ ਭਰ 'ਚ ਐਪ ਦੀ ਭਾਰੀ ਮੰਗ ਹੈ। ਇਨ੍ਹਾਂ ਐਪਸ ਦੇ ਡਾਊਨ ਹੋਣ ਦੀ ਖਬਰ ਡਾਊਨਡਿਟੈਕਟਰ ਵੈੱਬਸਾਈਟ 'ਤੇ ਦਰਜ ਕੀਤੀ ਗਈ ਹੈ। ਨਾਲ ਹੀ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ 'ਤੇ ਯੂਜ਼ਰਸ ਐਪ ਦੇ ਡਾਊਨ ਹੋਣ ਦੀ ਜਾਣਕਾਰੀ ਦੇ ਰਹੇ ਹਨ।
Zomato ਅਤੇ Swiggy ਵਰਗੀਆਂ ਸੇਵਾਵਾਂ ਪਿਛਲੇ ਅੱਧੇ ਘੰਟੇ ਤੋਂ ਪ੍ਰਭਾਵਿਤ ਹਨ। ਦੋਵਾਂ ਕੰਪਨੀਆਂ ਦੀ ਗਾਹਕ ਸਹਾਇਤਾ ਸੇਵਾ ਨੇ ਐਪ ਦੇ ਬੰਦ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਇਸ ਤਕਨੀਕੀ ਸੇਵਾ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਨ।