by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਫ਼ਰਤ, ਹਿੰਸਾ ਅਤੇ ਵੱਖਵਾਦ ਭਾਰਤ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਅਜਿਹੇ 'ਚ ਨਿਆਂ ਪ੍ਰਿਯ ਅਤੇ ਸਮਾਵੇਸ਼ੀ ਭਾਰਤ ਲਈ ਖੜ੍ਹੇ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਰਾਮਨੌਮੀ 'ਤੇ ਦੇਸ਼ ਦੇ ਕੁਝ ਸਥਾਨਾਂ ਅਤੇ ਇੱਥੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਹੋਈ ਹਿੰਸਾ ਦੀ ਪਿੱਠਭੂਮੀ 'ਚ ਇਹ ਟਿੱਪਣੀ ਕੀਤੀ।
ਕਾਂਗਰਸ ਨੇਤਾ ਨੇ ਟਵੀਟ ਕੀਤਾ,''ਨਫ਼ਰਤ, ਹਿੰਸਾ ਅਤੇ ਵੱਖਵਾਦ ਸਾਡੇ ਪ੍ਰਿਯ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ। ਭਾਈਚਾਰੇ, ਸ਼ਾਂਤੀ ਅਤੇ ਸਦਭਾਵਨਾ ਦੇ ਮਾਧਿਅਮ ਨਾਲ ਤਰੱਕੀ ਦਾ ਮਾਰਗ ਪੱਕਾ ਹੁੰਦਾ ਹੈ। ਆਓ, ਨਿਆਂ ਪ੍ਰਿਯ ਅਤੇ ਸਮਾਵੇਸ਼ੀ ਭਾਰਤ ਨੂੰ ਸੁਰੱਖਿਅਤ ਕਰਨ ਲਈ ਨਾਲ ਖੜ੍ਹੇ ਹੁੰਦੇ ਹਾਂ।''