ਵਪਾਰੀਆਂ ਨੂੰ ਬਲੈਕਮੇਲ ਕਰਨ ਵਾਲੀ ਹਸੀਨਾ ਦਾ ਹੋਇਆ ਪਰਦਾਫਾਸ਼, ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੰਸਟਾਗ੍ਰਾਮ 'ਤੇ ਅੱਧ ਨਗਨ ਹੋ ਕੇ ਰੀਲ ਪਾ ਕੇ ਵਾਪਰਿਆ ਨੂੰ ਆਪਣੇ ਜਾਲ 'ਚ ਫਸਾਉਣ ਵਾਲੀ ਹਸੀਨਾ ਦਾ ਪਰਦਾਫਾਸ਼ ਹੋਇਆ ਹੈ। ਦੱਸਿਆ ਜਾ ਰਿਹਾ ਕੁੜੀ ਪਹਿਲਾਂ ਵਪਾਰੀਆਂ ਨਾਲ ਗੱਲ ਕਰਦੀ ਤੇ ਫਿਰ ਉਨ੍ਹਾਂ ਨੂੰ ਨਗਨ ਤਸਵੀਰਾਂ ਭੇਜਦੀ। ਹਨੀਟ੍ਰੈਪ 'ਚ ਫਸਣ ਤੋਂ ਬਾਅਦ ਬਦਨਾਮੀ ਦਾ ਡਰ ਦੇ ਕੇ ਵਪਾਰੀਆਂ ਨੂੰ ਬਲੈਕਮੇਲ ਕਰਦੀ ਸੀ, ਜੇਕਰ ਕੋਈ ਪੈਸੇ ਨਹੀਂ ਦਿੰਦਾ ਤਾਂ ਉਸ ਨੂੰ ਗੈਂਗਸਟਰ ਵਲੋਂ ਧਮਕੀਆਂ ਮਿਲਦੀਆਂ ਸਨ ।

ਜਾਣਕਾਰੀ ਅਨੁਸਾਰ ਪੁਲਿਸ ਨੇ ਜਸਨੀਤ ਕੌਰ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ 2 ਦਿਨ ਪਹਿਲਾਂ ਹੀ ਪੁਲਿਸ ਵਲੋਂ ਪੁੱਛਗਿੱਛ ਲਈ ਰਿਮਾਂਡ 'ਤੇ ਭੇਜਿਆ ਗਿਆ ਸੀ। ਪੁਲਿਸ ਅਨੁਸਾਰ ਉਸ ਦੇ 2 ਲੱਖ ਤੋਂ ਵੱਧ ਫਲੋਅਰਸ ਹਨ ।ਜਾਂਚ 'ਚ ਸਾਹਮਣੇ ਆਇਆ ਹੈ ਕਿ ਜਸਨੀਤ ਦੇ ਨਾਲ ਉਨ੍ਹਾਂ ਦਾ ਇੱਕ ਕਾਂਗਰਸੀ ਆਗੂ ਲੱਕੀ ਵੀ ਇਸ ਕੰਮ 'ਚ ਉਸ ਦੀ ਮਦਦ ਕਰਦਾ ਸੀ। ਜਸਨੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਜਸਨੀਤ ਕੌਰ ਦੇ ਖ਼ਿਲਾਫ਼ ਕਈ ਸ਼ਿਕਾਇਤਾਂ ਆ ਚੁੱਕਿਆ ਹਨ, ਜਿਸ ਦੇ ਚਲਦੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ।