ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ CMC ਕੰਪਨੀ 'ਚੋ 8.49 ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਹੁਣ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ ।ਪੁਲਿਸ ਵਲੋਂ ਇਸ ਮਾਮਲੇ ਵਿਚ 10 ਦੋਸ਼ੀਆਂ 'ਚੋ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ,ਜਦਕਿ ਇਸ ਵਾਰਦਾਤ ਦੀ ਮੁੱਖ ਦੋਸ਼ੀ ਮਨਦੀਪ ਕੌਰ ਤੇ ਉਸ ਦੇ 4 ਸਾਥੀ ਫਰਾਰ ਹਨ। ਪੁਲਿਸ ਕਮਿਸ਼ਨਰ ਮਨਦੀਪ ਨੇ ਦੱਸਿਆ ਕਿ ਕੰਪਨੀ ਨੇ ਪਹਿਲਾਂ 7 ਕਰੋੜ ਦੀ ਲੁੱਟ ਹੋਣ ਦੀ ਗੱਲ ਕਹੀ ਸੀ ਤੇ ਬਾਅਦ 'ਚ ਇਸ ਨੂੰ 8.49 ਰੁਪਏ ਦੀ ਲੁੱਟ ਦੱਸਿਆ ।ਇਸ ਵਾਰਦਾਤ ਨੂੰ ਇੱਕ ਹਸੀਨਾ ਮਨਦੀਪ ਕੌਰ ਨੇ ਆਪਣੇ 9 ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਮਨਦੀਪ ਕੌਰ ਡੇਹਲੇ ਦੀ ਰਹਿਣ ਵਾਲੀ ਹੈ ਤੇ ਉਸ ਦਾ ਵਿਆਹ ਬਰਨਾਲਾ ਵਿਖੇ ਹੋਇਆ ਹੈ। ਉੱਥੇ ਹੀ ਮਨਦੀਪ ਕੌਰ ਦਾ ਪਤੀ ਵੀ ਇਸ ਮਾਮਲੇ 'ਚ ਸ਼ਾਮਲ ਪਾਇਆ ਗਿਆ । ਫਿਲਹਾਲ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਨੀ CMC ਕੰਪਨੀ 'ਚ 4 ਸਾਲਾਂ ਤੋਂ ਕੰਮ ਕਰ ਰਿਹਾ ਸੀ ।
ਇਨ੍ਹਾਂ ਦੋਵਾਂ ਵਿਚਾਲੇ ਦੋਸਤੀ ਹੋਣ ਤੋਂ ਬਾਅਦ ਦੋਵਾਂ ਨੇ ਇਸ ਲੁੱਟ ਦੀ ਵਾਰਦਾਤ ਦਾ ਸਾਰਾ ਪਲਾਨ ਬਣਾਇਆ । ਲੁੱਟ ਲਈ ਦੋਸ਼ੀਆਂ ਨੇ 2 ਮਡਿਊਲ ਬਣਾਏ ।ਇਸ ਅਨੁਸਾਰ ਮਨੀ ਬਾਈਕ 'ਤੇ ਜਦੋ ਕਿ ਮਨਦੀਪ ਕੌਰ ਗੱਡੀ 'ਚ ਗਈ ਸੀ। ਪੁੱਛਗਿੱਛ ਵਿੱਚ ਪਤਾ ਲੱਗਾ ਕਿ ਕੰਪਨੀ ਵਲੋਂ ਦੱਸੀ ਰਕਮ 'ਤੇ ਬਿਆਨਾਂ ਵਾਲੀ ਰਕਮ 'ਚ ਫ਼ਰਕ ਹੈ । ਫਿਲਹਾਲ ਦੋਸ਼ੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।