ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦਰ ਦੇ ਅਗਤੀਫ਼ੇ ਤੋਂ ਬਾਅਦ ਕਈ ਸਿਆਸੀ ਆਗੂਆਂ ਵਲੋ ਸਿਹਤ ਮੰਤਰੀ ਦੇ ਰਵਈਏ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਦੱਸ ਦਈਏ ਕੀ ਸਿਹਤ ਮੰਤਰੀ ਚੇਤਨ ਸਿੰਘ ਵਲੋਂ ਵਾਈਸ ਚਾਂਸਲਰ ਨਾਲ ਗਲਤ ਰਵਈਏ ਨੂੰ ਲੈ ਕੇ ਆਮ ਆਦਮੀ ਪ੍ਰਤਿਓ ਨਿਸ਼ਾਨੇ ਤੇ ਆ ਗਈ ਹੈ। ਹੁਣ ਇਸ ਨੂੰ ਲੈ ਕੇ ਅਕਾਲੀ ਆਗੂ ਹਰਸਿਮਰਤ ਬਾਦਲ ਨੇ ਵੀ ਇਸ ਮਾਮਲੇ ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਰਵਈਏ ਨੂੰ ਸੱਤਾ ਦਾ ਹੰਕਾਰ ਦੱਸਿਆ ਹੈ।
ਦੱਸ ਦਈਏ ਹਰਸਿਮਰਤ ਬਾਦਲ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਜੇਕਰ ਲੋਕਾਂ ਨੇ ਬਣਨ ਦਾ ਮੌਕਾ ਦਿੱਤਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਦੂਜੇ ਸਤਿਕਾਰਤ ਅਹੁਦੇਦਾਰ ਨਾਲ ਬਦਸਲੂਕੀ ਕਰੋ ਉਨ੍ਹਾਂ ਨੇ ਕਿਹਾ ਕਿ ਮੰਤਰੀ ਚੇਤਨ ਸਿੰਘ ਇਸ ਗੱਲ ਦਾ ਪੰਜਾਬ ਨੂੰ ਜਵਾਬ ਦੇਣ ਕਿ ਆਯੂਸ਼ਮਾਨ ਭਾਰਤ ਯੋਜਨਾ ਅਧੀਨ ਇਲਾਜ ਦੀ ਸੁਵਿਧਾ ਬੰਦ ਕਰਨਾ ਇਸ ਦਾ ਕੌਣ ਜਿੰਮੇਵਾਰ ਹੈ? ਉਣਾਂ ਨੇ ਕਿਹਾ ਕਿ ਜੇ ਬਦਲਾਅ ਦਾ ਮਤਲੱਬ ਦੂਸਰੇ ਮੰਤਰੀਆਂ ਦੀ ਬਸਦਲੁਕੀ ਹੀ ਹੈ ਤਾਂ ਇਹ ਬਦਲਾਅ ਪੰਜਾਬੀਆਂ ਨੂੰ ਨਹੀਂ ਚਾਹੀਦਾ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਦੇ ਵਤੀਰੇ ਤੋਂ ਨਿਰਾਸ਼ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਹੈ, ਉਨ੍ਹਾਂ ਨੇ ਇਸ ਬਾਰੇ ਦੱਸਦੇ ਕਿਹਾ ਕਿ ਪਹਿਲੀ ਵਾਰ ਮੈਨੂੰ ਅਜਿਹੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਸ ਦਈਏ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ 10 ਜ਼ਿਲਿਆਂ ਦੇ ਸਿਹਤ ਸਹੂਲਤਾਂ ਦੇਣ ਵਾਲੇ ਗੁਰੂ ਗੋਬਿਂਦ ਸਿੰਘ ਮੈਡੀਕਲ ਕਾਲਜ਼ ਹਸਪਤਾਲ ਦਾ ਦੌਰਾ ਕੀਤਾ ਸੀ।
ਇਸ ਦੌਰਾਨ ਹੀ ਹਸਪਤਾਲ ਵਿੱਚ ਗੰਦਗੀ ਦੇਖ ਕੇ ਸਿਹਤ ਮੰਤਰੀ ਭੜਕ ਗਏ। ਉਨ੍ਹਾਂ ਨੇ ਵਾਈਸ ਚਾਂਸਲਰ ਨੂੰ ਚਮੜੀ ਵਿਭਾਗ ਦੇ ਗੰਦੇ ਬੈਡਾ 'ਤੇ ਲੇਟਣ ਨੂੰ ਕਿਹਾ ਜਿਥੇ ਮਰੀਜਾਂ ਨੂੰ ਇਲਾਜ਼ ਲਈ ਪਾਇਆ ਜਾਂਦਾ ਹੈ। ਇਸ ਦੌਰਾਨ ਮੰਤਰੀ ਨੇ ਸਿਹਤ ਸ਼ਹੂਲਤਾ ਤੇ ਵੀ ਕਈ ਸਵਾਲ ਚੁੱਕੇ। ਸਿਹਤ ਮੰਤਰੀ ਚੇਤਨ ਸਿੰਘ ਨੇ ਕਿਹਾ ਕਿ ਮੈਨੂੰ ਪਹਿਲਾ ਹੀ ਜਾਣਕਾਰੀ ਸੀ ਕਿ ਗੰਦੇ ਸਿਹਤ ਮੰਤਰੀਤੇ ਚਿੱਟੀਆਂ ਚਾਦਰਾਂ ਪਾ ਦਿੱਤਾ ਹੈ।