ਪੱਤਰ ਪ੍ਰੇਰਕ : ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਨੇ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਬੀਬਾ ਬਾਦਲ ਦਾ ਕਹਿਣਾ ਹੈ ਕਿ ਇਹ ਪਾਰਟੀ ਦਾ ਫੈਸਲਾ ਹੈ ਕਿ ਟਿਕਟ ਕਿਸ ਨੂੰ ਦਿੱਤੀ ਜਾਵੇਗੀ ਅਤੇ ਜੇਕਰ ਉਹ ਚੋਣ ਲੜਦੇ ਹਨ ਤਾਂ ਉਹ ਬਠਿੰਡਾ ਤੋਂ ਹੀ ਚੋਣ ਲੜਨਗੇ।
ਉਨ੍ਹਾਂ ਕਿਹਾ ਕਿ ਭਾਵੇਂ ਮੈਂ ਚੋਣ ਲੜਾਂ ਜਾਂ ਨਾ, ਮੈਂ ਬਠਿੰਡਾ ਵਿੱਚ ਹੀ ਰਹਾਂਗੀ। ਚੋਣ ਮੈਨੀਫੈਸਟੋ ਬਾਰੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਅਸੀਂ ਕਦੇ ਗਾਰੰਟੀ ਨਹੀਂ ਦਿੱਤੀ, ਕਦੇ ਵਾਅਦੇ ਨਹੀਂ ਕੀਤੇ ਪਰ ਜੋ ਕਿਹਾ ਅਸੀਂ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਏਮਜ਼ ਨੂੰ ਇੱਥੇ ਲਿਆਉਣ ਦਾ ਵਾਅਦਾ ਨਹੀਂ ਕੀਤਾ ਸੀ।
ਇਸ ਤੋਂ ਇਲਾਵਾ ਬਠਿੰਡਾ ਲਈ ਹੋਰ ਵੀ ਕਈ ਕੰਮ ਹੋਣੇ ਬਾਕੀ ਹਨ। ਸਿਕੰਦਰ ਸਿੰਘ ਮਲੂਕਾ ਬਾਰੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਹ ਪੁਰਾਣੇ ਆਗੂ ਹਨ ਅਤੇ ਪਾਰਟੀ ਨਾਲ ਖੜ੍ਹੇ ਹਨ ਪਰ ਉਨ੍ਹਾਂ ਦੇ ਬੱਚੇ ਬਾਗੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਲੂਕਾ ਸਾਹਬ ਦੀ ਬਦੌਲਤ ਹੀ ਬੱਚਿਆਂ ਨੂੰ ਇਹ ਰੁਤਬਾ ਮਿਲਿਆ ਹੈ, ਹੁਣ ਜੇਕਰ ਉਹ ਇਸ ਉਮਰ ਵਿੱਚ ਆਪਣੇ ਮਾਪਿਆਂ ਦੀ ਗੱਲ ਨਹੀਂ ਸੁਣਦੇ ਤਾਂ ਇਹ ਗਲਤ ਹੈ।