by mediateam
ਕਪੂਰਥਲਾ : ਰੇਲਵੇ ਕੋਚ ਫੈਕਟਰੀ (ਆਰਸੀਐੱਫ) ਦੀ 15 ਸਾਲਾ ਹਰਸਿਮਰਨ ਕੌਰ ਨੂੰ ਦੁਨੀਆ ਦੀ ਸਭ ਤੋਂ ਵੱਕਾਰੀ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐੱਨਬੀਏ) ਵੱਲੋਂ ਕੋਚਿੰਗ ਦਿੱਤੀ ਜਾਵੇਗੀ। ਅਗਲੇ ਮਹੀਨੇ ਜਾਪਾਨ ਦੇ ਟੋਕੀਓ ਵਿਚ ਲੱਗਣ ਵਾਲੇ ਏਸ਼ੀਆ ਕੈਂਪ ਲਈ ਪੂਰੇ ਦੇਸ਼ 'ਚੋਂ ਸਿਰਫ਼ ਦੋ ਹੀ ਮਹਿਲਾ ਖਿਡਾਰਨਾਂ ਨੂੰ ਸੱਦਾ ਦਿੱਤਾ ਗਿਆ ਹੈ।ਉਨ੍ਹਾਂ ਵਿਚੋਂ ਇਕ ਪੰਜਾਬ ਦੀ ਹਰਸਿਮਰਨ ਹੈ ਜਦਕਿ ਦੂਜੀ ਮਹਾਰਾਸ਼ਟਰ ਦੇ ਨਾਗਪੁਰ ਦੀ ਸੀਆ ਦਿਓਧਰ।
ਐੱਨਬੀਏ ਇੰਟਰਨੈਸ਼ਨਲ ਬਾਸਕਿਟਬਾਲ ਆਪ੍ਰਰੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਿਮ ਬੋਹੂਨੀ ਵੱਲੋਂ ਹਰਸਿਮਰਨ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਐੱਨਬੀਏ ਤੇ ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਐੱਫਆਈਬੀਏ) ਵੱਲੋਂ 14 ਤੋਂ 17 ਅਗਸਤ ਤਕ ਟੋਕੀਓ ਵਿਚ 10ਵਾਂ ਬਾਸਕਿਟਬਾਲ ਬਾਰਡਰ ਏਸ਼ੀਆ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ