ਦਿੱਲੀ (ਸਾਹਿਬ) - ਇਕ ਦੂਜੇ ਤੋਂ ਵੱਖ ਹੋਣ ਦੀਆਂ ਖ਼ਬਰ 'ਤੇ ਹਾਰਦਿਕ ਪੰਡਯਾ ਤੇ ਨਤਾਸ਼ਾ ਦੀ ਇੰਸਟਾਗ੍ਰਾਮ ਪੋਸਟ ਨੇ ਮੋਹਰ ਲਗਾ ਦਿੱਤੀ ਹੈ, ਜਿਸ 'ਚ ਉਨਾਂ ਦੋਹਾਂ ਨੇ ਆਪਣੇ 4 ਸਾਲਾ ਰਿਸ਼ਤੇ ਨੂੰ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਨੇ ਇਕੋ ਜਿਹੀ ਪੋਸਟ ਪਾ ਕੇ ਲਿਖਿਆ ਹੈ, ''4 ਸਾਲ ਇਕੱਠੇ ਰਹਿਣ ਤੋਂ ਬਾਅਦ ਅਸੀਂ ਦੋਵਾਂ ਨੇ ਸਹਿਮਤੀ ਨਾਲ ਆਪਣੇ ਰਾਹ ਵੱਖ ਕਰਨ ਦਾ ਫ਼ੈਸਲਾ ਕਰ ਲਿਆ ਹੈ।
ਇਸ ਰਿਸ਼ਤੇ ਨੂੰ ਨਿਭਾਉਣ ਲਈ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਮੰਨਦੇ ਹਾਂ ਕਿ ਹੁਣ ਸਾਡੇ ਦੋਵਾਂ ਲਈ ਇਹੀ ਠੀਕ ਹੈ।'' ਅੱਗੇ ਲਿਖਿਆ, ''ਦੋਵਾਂ ਵੱਲੋਂ ਇਕੱਠਿਆਂ ਇੰਨਾ ਲੰਬਾ ਸਮਾਂ ਬਿਤਾਉਣ ਤੋਂ ਬਾਅਦ ਤੇ ਇਕ ਦੂਜੇ ਦੇ ਸਾਥ ਦਾ ਆਨੰਦ ਮਾਨਣ ਤੇ ਪਰਿਵਾਰ ਬਣਨ ਤੋਂ ਬਾਅਦ ਇਹ ਫ਼ੈਸਲਾ ਕਰਨਾ ਸਾਡੇ ਦੋਵਾਂ ਲਈ ਬਹੁਤ ਮੁਸ਼ਕਿਲ ਸੀ।
ਫਿਰ ਪਰਮਾਤਮਾ ਨੇ ਸਾਨੂੰ ਅਗਸਤਿਆ ਨਾਲ ਨਿਵਾਜਿਆ, ਜੋ ਕਿ ਸਾਡੇ ਦੋਵਾਂ ਵਿਚਕਾਰ ਦੀ ਸਾਂਝੀ ਕੜੀ ਬਣਿਆ ਰਹੇਗਾ। ਅਸੀਂ ਦੋਵੇਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਉਸ ਨੂੰ ਜ਼ਿੰਦਗੀ 'ਚ ਹਰ ਚੀਜ਼ ਤੇ ਖੁਸ਼ੀ ਦੇ ਸਕੀਏ। ਅਸੀਂ ਇਸ ਔਖੇ ਸਮੇਂ 'ਚ ਤੁਹਾਡਾ ਸਭ ਦਾ ਸਾਥ ਮੰਗਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਨਿੱਜਤਾ ਦਾ ਧਿਆਨ ਰੱਖੋਗੇ।''