Happy Birthday Aishwarya Rai: ਪਹਿਲਾਂ ਆਰਕੀਟੈਕਟ ਬਣਨਾ ਚਾਹੁੰਦੀ ਸੀ ਐਸ਼ਵਰਿਆ ਰਾਏ, ਦਾਖ਼ਲਾ ਲੈ ਕੇ ਛੱਡ ਦਿੱਤਾ ਸੀ ਕਾਲਜ
ਬਾਲੀਵੁੱਡ: ਅੱਜ ਬਾਲੀਵੁੱਡ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾਂ 'ਚੋਂ ਇਕ ਐਸ਼ਵਰਿਆ ਰਾਏ ਬੱਚਨ ਦਾ ਜਨਮਦਿਨ ਹੈ, ਜਿਨ੍ਹਾਂ ਨੇ ਨਾ ਸਿਰਫ਼ ਫਿਲਮਾਂ 'ਚ ਬਲਕਿ ਮਾਡਲਿੰਗ 'ਚ ਵੀ ਉਚਾਈਆਂ ਨੂੰ ਛੋਹਿਆ। ਭਾਰਤ ਦੀ ਪਹਿਲੀ ਅਦਾਕਾਰਾ ਜਿਸ ਨੇ ਮਿਸ ਵਰਲਡ ਦਾ ਖ਼ਿਤਾਬ ਜਿੱਤਿਆ ਤੇ ਅਜਿਹੇ ਕਈ ਕਾਰਨਾਮੇ ਕੀਤੇ ਜਿਹੜੇ ਫਿਲਮ ਜਗਤ 'ਚ ਕਿਸੇ ਹੋਰ ਅਦਾਕਾਰਾ ਨੇ ਨਹੀਂ ਕੀਤੇ ਹਨ। ਐਸ਼ਵਰਿਆ ਦੇ ਫਿਲਮਾਂ 'ਚ ਆਉਣ ਬਾਰੇ ਤਾਂ ਤੁਸੀਂ ਬਹੁਤ ਕੁਝ ਜਾਣਦੇ ਹੋ। ਉਸ ਦੀ ਉਸ ਜ਼ਿੰਦਗੀ ਬਾਰੇ ਜਿਹੜੀ ਉਸ ਨੇ ਫਿਲਮ ਜਗਤ 'ਚ ਆਉਣ ਤੋਂ ਪਹਿਲਾਂ ਦੇਖੀ ਸੀ।
ਐਸ਼ਵਰਿਆ ਰਾਏ ਬੱਚਨ ਦਾ ਜਨਮ ਕਰਨਾਟਕ ਦੇ ਮੰਗਲੌਰ ਦੇ ਇਕ ਪਰਿਵਾਰ 'ਚ ਹੋਇਆ ਸੀ। ਸਾਲ 1973 'ਚ 1 ਨਵੰਬਰ ਨੂੰ ਜਨਮੀ ਐਸ਼ਵਰਿਆ ਦੇ ਪਿਤਾ ਕ੍ਰਿਸ਼ਨਰਾਜ ਰਾਏ ਆਰਮੀ 'ਚ ਬਾਇਲੌਜਿਸਟ ਸਨ। ਐਸ਼ਵਰਿਆ ਦਾ ਪਰਿਵਾਰ ਬਾਅਦ 'ਚ ਮੁੰਬਈ ਸ਼ਿਫਟ ਹੋ ਗਿਆ ਸੀ। ਸਕੂਲ ਦੇ ਦਿਨਾਂ 'ਚ ਐਸ਼ਵਰਿਆ ਦਾ ਰੁਝਾਨ ਮੈਡੀਸਿਨ ਦੀ ਪੜ੍ਹਾਈ ਵੱਲ ਜ਼ਿਆਦਾ ਸੀ ਤੇ ਉਸ ਦਾ ਪਸੰਦੀਦਾ ਸਬਜੈਕਟ ਜ਼ੂਲੌਜੀ ਸੀ। ਕੀ ਤੁਸੀਂ ਜਾਣਦੇ ਹੋ ਐਸ਼ਵਰਿਆ ਜਦੋਂ ਨੌਵੀਂ ਜਮਾਤ 'ਚ ਹੀ ਸੀ ਉਦੋਂ ਹੀ ਉਹ ਇਕ ਟੀਵੀ ਵਿਗਿਆਪਨ 'ਚ ਨਜ਼ਰ ਆ ਚੁੱਕੀ ਸੀ।
ਇਸ ਤੋਂ ਬਾਅਦ ਆਰਕੀਟੈਕਟ ਬਣਨ ਦਾ ਵੀ ਮਨ ਬਣਾਇਆ ਤੇ ਇਸ ਦੀ ਪੜ੍ਹਾਈ ਲਈ ਕਾਲਜ 'ਚ ਦਾਖ਼ਲਾ ਵੀ ਲਿਆ। ਇਸ ਦੇਲ ਈ ਉਸ ਨੇ ਰਚਨਾ ਸੰਸਦ ਅਕੈਡਮੀ 'ਚ ਐਡਮਿਸ਼ਨ ਲਈ ਸੀ ਪਰ ਬਾਅਦ 'ਚ ਧਿਆਨ ਮਾਡਲਿੰਗ ਵੱਲ ਖਿੱਚਿਆ ਗਿਆ ਤੇ ਉਸ ਨੇ ਆਪਣਾ ਕਰੀਅਰ ਮਾਡਲਿੰਗ 'ਚ ਬਣਾਉਣਾ ਹੀ ਠੀਕ ਸਮਝਿਆ। ਉਸ ਦਾ ਕਰੀਅਰ ਉਸ ਵੇਲੇ ਪੂਰੀ ਤਰ੍ਹਾਂ 1994 'ਚ ਬਦਲ ਗਿਆ।
ਸਾਲ 1994 ਉਹ ਸਾਲ ਹੈ ਜਦੋਂ ਐਸ਼ਵਰਿਆ ਰਾਏ ਬੱਚਨ ਨੇ 'ਮਿਸ ਵਰਲਡ' ਦਾ ਖ਼ਿਤਾਬ ਜਿੱਤਿਆ ਸੀ ਤੇ ਕਿਹਾ ਜਾਂਦਾ ਹੈ ਕਿ ਉਹ ਹਾਲੇ ਵੀ ਸਭ ਤੋਂ ਖ਼ੂਬਸੂਰਤ ਮਿਸ ਵਰਲਡਜ਼ 'ਚੋਂ ਇਕ ਹੈ। ਐਸ਼ਵਰਿਆ ਪਹਿਲੀ ਅਜਿਹੀ ਬਾਲੀਵੁੱਡ ਅਦਾਕਾਰਾ ਤੇ ਦੂਸਰੀ ਭਾਰਤੀ ਹੈ ਜਿਸ ਨੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਵੱਲੋਂ ਰਿਤਾ ਫਾਰੀਆ ਨੇ 1966 'ਚ ਇਹ ਖ਼ਿਤਾਬ ਜਿੱਤਿਆ ਸੀ ਪਰ ਉਨ੍ਹਾਂ ਫਿਲਮਾਂ 'ਚ ਕਦਮ ਨਹੀਂ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਮਣੀਰਤਨਮ ਦੀ ਫਿਲਮ ਇਰੁਵਾਰ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਆਪਣੇ ਕਰੀਅਰ 'ਚ ਉਸ ਨੇ ਕਈ ਮੁਕਾਮ ਹਾਸਿਲ ਕੀਤੇ ਤੇ ਬਾਲਵੁੱਡ ਦੇ ਸਾਰੇ ਦਿੱਗਜ ਅਦਾਕਾਰਾਂ ਨਾਲ ਕੰਮ ਕੀਤਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।