ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਦੇ ਕਿਲ੍ਹੇ ਨੇੜੇ ਹਿੰਦੂ ਭਾਈਚਾਰੇ ਦੀ ਧਾਰਮਿਕ ਪੋਥੀ ਹਨੂੰਮਾਨ ਚਾਲੀਸਾ ਦੇ ਸੜੇ ਹੋਏ ਅੰਗ ਮਿਲਣ ਨਾਲ ਹਿੰਦੂ ਭਾਈਚਾਰੇ ਵਿਚ ਭਾਰੀ ਰੋਸ ਮਿਲ ਰਿਹਾ ਹੈ। ਜਾਣਕਾਰੀ ਪ੍ਰਾਪਤ ਕਰਦਿਆਂ ਹੀ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਤਾਂ ਜੋ ਕਿਸੇ ਵੀ ਹਾਲਤ 'ਚ ਸ਼ਾਂਤੀ ਭੰਗ ਨਾ ਹੋਵੇ, ਜਿਸਤੋਂ ਬਾਅਦ ਪੁਲਿਸ ਨੇ ਹਨੂੰਮਾਨ ਚਾਲੀਸਾ ਦੇ ਅੱਧ ਸੜੇ ਹੋਏ ਅੰਗਾਂ ਨੂੰ ਲੈ ਕੇ ਫੋਰੈਂਸਿਕ ਟੀਮ ਦੇ ਹਵਾਲੇ ਕਰ ਦਿੱਤਾ ਹੈ।
ਮੌਕੇ 'ਤੇ ਪਹੁੰਚੀਆਂ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕਿਲ੍ਹੇ ਦੇ ਕੋਲ ਹਨੂੰਮਾਨ ਚਾਲੀਸਾ ਨੂੰ ਅਗਨ ਭੇਂਟ ਕਰ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਕੇ ਤੋਂ ਹਨੂੰਮਾਨ ਚਾਲੀਸਾ ਦੇ ਕੁੱਝ ਪੰਨੇ ਪੂਰੀ ਤਰਾਂ ਅਤੇ ਕੁੱਝ ਪੰਨੇ ਅੱਧੇ ਸੜੇ ਹੋਏ ਮਿਲੇ। ਉਨ੍ਹਾਂ ਸ਼ੱਕ ਜਤਾਇਆ ਹੈ ਕਿ ਉਕਤ ਘਟਨਾ ਨੂੰ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।